• 7:57 am
Go Back

ਚੰਡੀਗੜ੍ਹ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ, ਕਿ “ਕੈਪਟਨ ਅਮਰਿੰਦਰ ਸਿੰਘ ਕਾਂਗਰਸ ਹਾਈਕਮਾਂਡ ਦੀ ਨਹੀਂ ਸੁਣਦੇ ਤੇ ਹਾਈਕਮਾਂਡ ਕੈਪਟਨ ਦੀ ਨਹੀਂ ਸੁਣਦੀ” ਉਨ੍ਹਾਂ ਕੈਪਟਨ ਨੂੰ ਅਜ਼ਾਦ ਫ਼ੌਜੀ ਦੱਸਿਆ ਸੀ। ਪ੍ਰਧਾਨ ਮੰਤਰੀ ਮੋਦੀ ਦੇ ਇਸ ਬਿਆਨ ‘ਤੇ ਪਲਟਵਾਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਜਿਸ ‘ਚ ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਅਜਿਹੇ ਬਿਆਨ ਦਾਗ ਹਾਈਕਮਾਂਡ ਨਾਲ ਰਿਸ਼ਤਿਆਂ ‘ਚ ਤਰੇੜ ਨਹੀਂ ਪਾ ਸਕਦੇ ਹਨ। ਕੈਪਟਨ ਵੱਲੋਂ ਅੱਗੇ ਵੱਧਦੇ ਹੋਏ ਵਿਅੰਗ ਕੱਸਿਆ ਗਿਆ ਕਿ ਮੈਂ ਕਦੇ ਨਹੀਂ ਕਿਹਾ ਕਿ ਕਾਂਗਰਸ ਨੇ ਮੇਰੀ ਸ਼ਿਕਾਇਤ ਤੁਹਾਡੇ ਕੋਲ ਕੀਤੀ ਹੈ। ਕੈਪਟਨ ਮੁਤਾਬਕ ਉਨ੍ਹਾਂ ਦੀ ਲੀਡਰਸ਼ਿਪ ‘ਤੇ ਕਾਂਗਰਸ ਹਾਈਕਮਾਂਡ ਨੂੰ ਪੂਰਨ ਰੂਪ ‘ਚ ਭਰੋਸਾ ਹੈ।
ਤੁਹਾਨੂੰ ਦੱਸ ਦਈਏ ਕਿ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਇਹੀ ਬਿਆਨ ਦਿੱਤੇ ਜਾ ਰਹੇ ਹਨ, ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਦਬਾਅ ਹੇਠ ਕੰਮ ਕਰ ਰਹੇ ਹਨ। ਪ੍ਰਧਾਨ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਸਿਆਸਤ ਇੱਕ ਵਾਰ ਮੁੜ ਗਰਮਾ ਸਕਦੀ ਹੈ।

Facebook Comments
Facebook Comment