• 5:23 pm
Go Back

ਚੰਡੀਗੜ੍ਹ : ਜੇਕਰ ਤੁਹਾਨੂੰ ਪੈਸਿਆਂ ਦੀ ਸਖਤ ਲੋੜ ਹੈ ਤਾਂ ਤੁਸੀਂ ਛੇਤੀ ਤੋਂ ਛੇਤੀ ਆਪਣੇ ਬੈਂਕ ‘ਚੋਂ ਕਢਵਾ ਲਓ ਨਹੀਂ ਤਾਂ ਆਉਣ ਵਾਲੇ ਚਾਰ ਦਿਨਾਂ ਵਿੱਚੋਂ ਤਿੰਨ ਦਿਨ ਬੈਂਕ ਬੰਦ ਰਹਿਣਗੇ। ਇਸ ਦਾ ਕਾਰਨ ਇਹ ਹੈ, ਕਿ 11 ਅਪ੍ਰੈਲ ਨੂੰ ਦੇਸ਼ ਦੇ 20 ਸੂਬਿਆਂ ਅਧੀਨ ਪੈਂਦੇ 91 ਜਿਲ੍ਹਿਆਂ ਅੰਦਰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਾਂ ਪਾਈਆਂ ਜਾਣਗੀਆਂ। ਸ਼ੁੱਕਰਵਾਰ ਨੂੰ ਬੈਂਕ ਇੱਕ ਵਾਰ ਫਿਰ ਖੁੱਲ੍ਹਣਗੇ ਪਰ ਅਗਲੇ ਦਿਨ 13 ਅਪ੍ਰੈਲ ਨੂੰ ਰਾਮਨਵਮੀ ਦੀ ਤੇ 14 ਅਪ੍ਰੈਲ ਨੂੰ ਐਤਵਾਰ ਹੋਣ ਕਾਰਨ ਬੈਂਕਾਂ ਦਾ ਕੰਮ ਕਾਜ ਬੰਦ ਰਹੇਗਾ। ਕੁੱਲ ਮਿਲਾ ਕਿ ਆਉਂਦੇ ਚਾਰ ਦਿਨਾਂ ਵਿੱਚ ਤਿੰਨ ਦਿਨ ਬੈਂਕਾਂ ਦਾ ਕੰਮ ਠੱਪ ਰਹੇਗਾ।

ਮੁਲਾਜ਼ਮ ਜਥੇਬੰਦੀਆਂ ਅਨੁਸਾਰ ਭਾਵੇਂ ਕਿ 12 ਅਪ੍ਰੈਲ ਯਾਨੀਕਿ ਆਉਂਦੇ ਸ਼ੁੱਕਰਵਾਰ ਨੂੰ ਬੈਂਕ ਖੁੱਲਣਗੇ ਤਾਂ ਜਰੂਰ ਪਰ ਇਸ ਦੇ ਬਾਵਜੂਦ ਮੁਲਾਜ਼ਮਾਂ ਦੀ ਘਾਟ ਕਾਰਨ ਲੈਣ ਦੇਣ ਦੇ ਮਾਮਲਿਆਂ ਸਬੰਧੀ ਬੈਂਕਾਂ ਅੰਦਰ ਹਫੜਾ-ਦਫੜੀ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ। ਮੁਲਾਜ਼ਮ ਸੂਤਰ ਦੱਸਦੇ ਹਨ ਕਿ 11 ਅਪ੍ਰੈਲ ਨੂੰ ਚੋਣ ਡਿਊਟੀ ‘ਤੇ ਹੋਣ ਕਾਰਨ ਅਗਲੇ ਦਿਨ ਬੈਂਕਾਂ ਅੰਦਰ ਮੁਲਾਜ਼ਮਾਂ ਦੀ ਘਾਟ ਹੋਣਾ ਵੀ ਲਾਜ਼ਮੀ ਹੈ ਕਿਉਂਕਿ ਜਿਹੜੇ ਵੀ ਮੁਲਾਜ਼ਮ ਚੋਣ ਡਿਊਟੀ ‘ਤੇ ਜਾਂਦੇ ਹਨ, ਉਹ ਅਗਲੇ ਦਿਨ ਛੁੱਟੀ ‘ਤੇ ਰਹਿਣਗੇ।

 

 

Facebook Comments
Facebook Comment