• 1:01 pm
Go Back

ਚੰਡੀਗੜ੍ਹ: ਡੇਰਾ ਮੁਖੀ ਨੇ ਆਪਣੀ ਪੈਰੋਲ ‘ਤੇ ਇੱਕ ਵੱਡਾ ਯੂ-ਟਰਨ ਲੈਦਿਆਂ ਪੈਰੋਲ ਲੈਣ ਤੋਂ ਖੁਦ ਹੀ ਇਨਕਾਰ ਕਰ ਦਿੱਤਾ ਹੈ। ਬਲਾਤਕਾਰ ਤੇ ਕਤਲ ਦੇ ਦੋਸ਼ਾਂ ‘ਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਖੇਤੀ ਕਰਨ ਲਈ ਲਾਈ ਪੈਰੋਲ ਦੀ ਅਰਜ਼ੀ ਨੂੰ ਹੁਣ ਵਾਪਸ ਲੈ ਲਿਆ ਹੈ। ਇਸ ਸਬੰਧ ‘ਚ ਡੇਰਾ ਮੁਖੀ ਦੇ ਵਕੀਲ ਨੇ ਜੇਲ੍ਹ ਪ੍ਰਸ਼ਾਸਨ ਨੂੰ ਪੈਰੋਲ ਦੀ ਅਰਜ਼ੀ ਵਾਪਸ ਲੈਣ ਦੀ ਅਪੀਲ ਕੀਤੀ ਹੈ।

ਰਾਮ ਰਹੀਮ ਨੇ ਲਿਖਤ ਵਿੱਚ ਬਿਆਨ ਦਿੱਤਾ ਹੈ ਕਿ ਮੈਂ ਆਪਣੀ ਪੈਰੋਲ ਅਰਜ਼ੀ ਵਾਪਸ ਲੈਂਦਾ ਹਾਂ, ਮੈਂ ਪੈਰੋਲ ਨਹੀਂ ਲੈਣਾ ਚਾਹੁੰਦਾ। ਦੱਸ ਦੇਈਏ ਰਾਮ ਰਹੀਮ ਦੀ ਪੈਰੋਲ ਕਰਕੇ ਹਰਿਆਣਾ ਦੀ ਖੱਟਰ ਸਰਕਾਰ ‘ਤੇ ਵਿਰੌਧੀਆਂ ਵਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਸਨ ਅਤੇ ਖੱਟਰ ਸਰਕਾਰ ਸਵਾਲਾਂ ਵਿੱਚ ਘਿਰ ਰਹੀ ਸੀ ਕਿਉਂਕਿ ਰਾਮ ਰਹੀਮ ਦੀ ਪੈਰੋਲ ਨੂੰ ਹਰਿਆਣਾ ਵਿੱਚ ਹੋਣ ਵਾਲੀਆਂ ਚੋਣਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ। ਉਧਰ ਖੱਟੜ ਖੁੱਦ ‘ਤੇ ਉਹਨਾਂ ਦੇ ਜੇਲ੍ਹ ਮੰਤਰੀ ਵਲੋਂ ਪੈਰੋਲ ਨੂੰ ਕੈਦੀ ਦਾ ਹੱਕ ਦੱਸਿਆ ਗਿਆ ਸੀ ਜਿਸ ਤੋਂ ਬਾਅਦ ਰਾਮ ਰਹੀਮ ਦੀ ਪੈਰੋਲ ਦਾ ਹਰ ਪਾਸੇ ਵਿਰੋਧ ਕੀਤਾ ਜਾ ਰਿਹਾ ਸੀ।

ਦੱਸਣਯੋਗ ਹੈ ਕਿ ਰਾਮ ਰਹੀਮ ਨੇ ਖੇਤੀ ਦਾ ਹਵਾਲਾ ਦੇ ਕੇ ਪੈਰੋਲ ਮੰਗੀ ਸੀ ਪਰ ਸਾਹਮਣੇ ਆਇਆ ਸੀ ਕਿ ਨਾ ਤਾਂ ਉਹ ਕਿਸਾਨ ਹੈ ਅਤੇ ਨਾ ਹੀ ਉਹ ਖੇਤੀ ਲਾਇਕ ਜ਼ਮੀਨ ਦਾ ਮਾਲਕ ਹੈ। ਇੱਕ ਮਨੁੱਖੀ ਅਧਿਕਾਰ ਸੰਗਠਨ ਨੇ ਵੀ ਹਾਈਕੋਰਟ ਤਕ ਪਹੁੰਚ ਕਰਨ ਦੀ ਗੱਲ ਕਹੀ ਸੀ।ਕੁਝ ਵਕੀਲਾਂ ਨੇ ਇਥੋਂ ਤਕ ਕਿਹਾ ਸੀ ਕਿ ਰਾਮ ਰਹੀਮ ਨੂੰ ਪੈਰੋਲ ਮਿਲਣ ਨਾਲ ਗਵਾਹਾਂ ਨੂੰ ਖ਼ਤਰਾ ਹੋਏਗਾ ਤੇ ਰਾਮ ਰਹੀਮ ਖ਼ਿਲਾਫ਼ ਸੀਬੀਆਈ ਵਿੱਚ ਚੱਲ ਰਹੇ ਦੋਵਾਂ ਮਾਮਲਿਆਂ ‘ਤੇ ਵੀ ਅਸਰ ਪਏਗਾ। ਫਿਲਹਾਲ ਡੇਰਾ ਮੁਖੀ ਵਲੋਂ ਪੈਰੋਲ ਦੀ ਅਰਜੀ ਵਾਪਿਸ ਲਏ ਜਾਣ ਤੋਂ ਬਾਅਦ ਖੱਟੜ ਸਰਕਾਰ ਕੁਝ ਰਾਹਤ ਜ਼ਰੂਰ ਮਹਿਸੂਸ ਕਰ ਰਹੀ ਹੈ ਕਿਉਂਕਿ ਪਿਚਲੇ ਕਈ ਦਿਨਾਂ ਤੋਂ ਹਰਿਆਣਾ ਦੀ ਸਿਆਸਤ ‘ਚ ਡੇਰਾ ਮੁਖੀ ਦੀ ਪੈਰੋਲ ਦਾ ਮੁੱਦਾ ਹੀ ਛਾਇਆ ਹੋਇਆ ਸੀ।

Facebook Comments
Facebook Comment