• 9:20 am
Go Back

ਕਈ ਲੜਕੀਆਂ ਆਪਣੇ ਪੈਰਾਂ ਦੀ ਕੇਅਰ ਕਰਨਾ ਭੁੱਲ ਜਾਂਦੀਆਂ ਹਨ, ਇਸੇ ਕਰਕੇ ਪੈਰ ਗੰਦੇ ਅਤੇ ਕਾਲੇ ਦਿਖਾਈ ਦਿੰਦੇ ਹਨ। ਅਜਿਹੀ ਹਾਲਤ ‘ਚ ਜ਼ਰੂਰੀ ਹੈ ਕਿ ਪੈਰਾਂ ਦੀ ਵੀ ਉਨ੍ਹੀ ਕੇਅਰ ਕੀਤੀ ਜਾਵੇ, ਜਿਨ੍ਹੀ ਕਿ ਤੁਸੀਂ ਆਪਣੇ ਹੱਥਾਂ ਦੀ ਕਰਦੇ ਹੋ। ਅੱਜ ਅਸੀਂ ਤੁਹਾਡੇ ਪੈਰਾਂ ਦੇ ਲਈ ਇਕ ਅਜਿਹਾ ਮਾਸਕ ਲੈ ਕੇ ਆਏ ਹਾਂ ਜੋ ਤੁਹਾਡੇ ਪੈਰਾਂ ਨੂੰ ਦੁੱਧ ਵਰਗਾ ਸਫੈਦ ਬਣਾ ਦੇਵੇਗਾ।

– ਸਕਰਬ

– 1 ਚਮਚ ਸੇਬ ਦਾ ਸਿਰਕਾ

– ਥੋੜ੍ਹਾ ਜਿਹਾ ਨਮਕ

– 1 ਚਮਚ ਚੀਨੀ

– 1 ਚਮਚ ਸ਼ਹਿਦ

– 2 ਚਮਚ ਦਹੀਂ

– 2 ਚਮਚ ਆਰੇਂਜ ਜੂਸ (ਨਿੰਬੂ)

ਮਾਸਕ

– 3 ਚਮਚ ਐਲੋਵੀਰਾ ਜੈੱਲ

– 2 ਚਮਚ ਚਾਵਲਾਂ ਦਾ ਆਟਾ

ਬਣਾਉਣ ਅਤੇ ਲਗਾਉਣ ਦੀ ਵਿਧੀ

ਸਭ ਤੋਂ ਪਹਿਲਾਂ ਸਕਰਬ ਦੀ ਸਾਰੀ ਸਮੱਗਰੀ ਨੂੰ ਮਿਲਾ ਕੇ ਮਿਕਸ ਕਰ ਲਓ। ਫਿਰ ਦੂਸਰੇ ਪਾਸੇ ਮਾਸਕ ਦਾ ਸਾਮਾਨ ਵੀ ਮਿਕਸ ਕਰ ਰੱਖ ਲਓ। ਹੁਣ ਸਭ ਤੋਂ ਪਹਿਲਾਂ ਸਕਰਬ ਦਾ ਬਣਾਇਆ ਹੋਇਆ ਮਿਸ਼ਰਣ ਆਪਣੇ ਪੈਰਾਂ ‘ਤੇ ਲਗਾਓ। ਫਿਰ ਇਸ ਨੂੰ 10 ਮਿੰਟਾਂ ਤੱਕ ਰਗੜੋ। ਇਸ ਤੋਂ ਬਾਅਦ 20 ਮਿੰਟਾਂ ਦੇ ਲਈ ਪੈਰਾਂ ਨੂੰ ਕੋਸੇ ਪਾਣੀ ‘ਚ ਰੱਖ ਦਿਓ। ਫਿਰ ਜੋ ਮਾਸਕ ਬਣਾ ਕੇ ਰੱਖਿਆ ਹੋਇਆ ਹੈ ਉਸ ਨੂੰ ਪੈਰਾਂ ‘ਤੇ ਲਗਾਓ ਅਤੇ 25 ਮਿੰਟਾਂ ਤੱਕ ਡ੍ਰਾਈ ਹੋਣ ਦਿਓ। ਫਿਰ ਦੁਬਾਰਾ ਤੋਂ ਪੈਰਾਂ ਨੂੰ 10 ਮਿੰਟਾਂ ਲਈ ਕੋਸੇ ਪਾਣੀ ‘ਚ ਰੱਖੋ ਅਤੇ ਫਿਰ ਸਾਫ ਕਰ ਲਓ। ਤੁਸੀਂ ਦੇਖੋਗੇ ਕਿ ਤੁਹਾਡੇ ਪੈਰ ਨਰਮ, ਮੁਲਾਇਮ ਅਤੇ ਗੋਰੇ ਹੋ ਗਏ ਹਨ।

Facebook Comments
Facebook Comment