• 12:15 am
Go Back

ਪੈਰਿਸ – ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਨੂੰ ਚੋਣ ਫੰਡਿੰਗ ਦੇ ਮਾਮਲੇ ‘ਚ ਪੁੱਛਗਿੱਛ ਲਈ ਪੁਲਿਸ ਨੇ ਹਿਰਾਸਤ ‘ਚ ਲੈ ਲਿਆ। ਉਨ੍ਹਾਂ ‘ਤੇ 2007 ਦੇ ਚੋਣ ਪ੍ਰਚਾਰ ਲਈ ਲੀਬੀਆ ਤੋਂ ਧਨ ਲੈਣ ਦਾ ਦੋਸ਼ ਹੈ। ਫਰਾਂਸ ‘ਚ 2013 ‘ਚ ਸਰਕੋਜ਼ੀ ਖ਼ਿਲਾਫ਼ ਇਸ ਮਾਮਲੇ ‘ਚ ਨਿਆਇਕ ਜਾਂਚ ਸ਼ੁਰੂ ਹੋ ਗਈ ਸੀ ਪ੍ਰੰਤੂ ਇਹ ਪਹਿਲਾ ਮੌਕਾ ਹੈ ਕਿ ਜਦੋਂ ਉਸ ਨੇ ਇਸ ਮਾਮਲੇ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਸ਼ ਹੈ ਕਿ ਉਨ੍ਹਾਂ ਨੂੰ ਲੀਬੀਆ ਦੇ ਮਰਹੂਮ ਆਗੂ ਮੁਅੱਮਰ ਗੱਦਾਫ਼ੀ ਤੋਂ ਨਾਜਾਇਜ਼ ਧਨ ਮਿਲਿਆ ਸੀ। ਇਸ ਮਾਮਲੇ ‘ਚ ਫਰਾਂਸ ਦੇ ਸਾਬਕਾ ਮੰਤਰੀ ਅਤੇ ਸਰਕੋਜ਼ੀ ਦੇ ਨਜ਼ਦੀਕੀ ਬ੍ਰਾਈਮ ਹੋਰਟੇਫਿਊਕਸ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਸਰਕੋਜ਼ੀ 2007 ਤੋਂ 2012 ਤਕ ਫਰਾਂਸ ਦੇ ਰਾਸ਼ਟਰਪਤੀ ਸਨ। ਉਨ੍ਹਾਂ ਨੇ ਲੀਬੀਆ ਤੋਂ ਧਨ ਲੈਣ ਦੇ ਦੋਸ਼ ਤੋਂ ਹਮੇਸ਼ਾ ਇਨਕਾਰ ਕੀਤਾ ਹੈ। ਉਹ ਇਸ ਨੂੰ ਮਜ਼ਾਕ ਵਾਲਾ ਦੋਸ਼ ਦੱਸਦੇ ਹਨ। ਇਸ ਨਾਲ ਜੁੜੇ ਮਾਮਲੇ ‘ਚ ਜਨਵਰੀ ‘ਚ ਇੱਕ ਫਰਾਂਸੀਸੀ ਕਾਰੋਬਾਰੀ ਨੂੰ ਬ੍ਰਿਟੇਨ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ‘ਤੇ ਗੱਦਾਫ਼ੀ ਤੋਂ ਧਨ ਲੈ ਕੇ ਸਰਕੋਜ਼ੀ ਦੀ ਚੋਣ ਮੁਹਿੰਮ ‘ਚ ਦੇਣ ਦਾ ਸ਼ੱਕ ਹੈ। ਉਸ ਨੂੰ ਬਾਅਦ ‘ਚ ਜ਼ਮਾਨਤ ਮਿਲ ਗਈ ਸੀ। ਸਰਕੋਜ਼ੀ ਦੇ ਖ਼ਿਲਾਫ਼ 2012 ਦੀ ਚੋਣ ‘ਚ ਧਨ ਲੈਣ ਦੇ ਇੱਕ ਹੋਰ ਮਾਮਲੇ ‘ਚ ਮੁਕੱਦਮਾ ਚਲਾਉਣ ਦਾ ਆਦੇਸ਼ ਦਿੱਤਾ ਗਿਆ ਹੈ।

Facebook Comments
Facebook Comment