• 4:21 am
Go Back

ਖੰਨਾ: ਇਥੋਂ ਦੇ ਨਜ਼ਦੀਕੀ ਪਿੰਡ ਬਰਧਾਲਾਂ ਦੇ ਨੌਜਵਾਨ ਵੱਲੋਂ ਭਾਖੜਾ ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਥਾਣਾ ਸਮਰਾਲਾ ਅਧੀਨ ਪੈਦੀ ਚੌਂਕੀ ਬਰਧਾਲਾਂ ਸਾਹਮਣੇ ਲਾਸ਼ ਰੱਖ ਕੇ ਧਰਨਾ ਪ੍ਰਦਰਸ਼ਨ ਕੀਤਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਗੁਰਪ੍ਰੀਤ ਇਕ ਪੈਟਰੋਲ ਪੰਪ ‘ਤੇ ਕੰਮ ਕਰਦਾ ਸੀ। ਜਿਥੇ ਪੰਪ ‘ਤੇ ਦਸੰਬਰ 2017 ‘ਚ ਚੋਰੀ ਦੀ ਘਟਨਾ ਵਾਪਰੀ ਸੀ ਅਤੇ ਪੰਪ ਦੇ ਮਾਲਕਾਂ ਨੇ ਚੋਰੀ ਦਾ ਦੋਸ਼ ਗੁਰਪ੍ਰੀਤ ਦੇ ਸਿਰ ‘ਤੇ ਮੜ ਦਿੱਤਾ ਸੀ। ਉਸ ਸਮੇਂ ਵੀ ਚੌਂਕੀ ਪੁਲਿਸ ਨੇ ਗੁਰਪ੍ਰੀਤ ਨੂੰ ਅਨੇਕਾਂ ਤਸੀਹੇ ਦਿੱਤੇ ਸਨ ਪਰ ਪੁਲਿਸ ਦੇ ਹੱਥ ਕੁਝ ਨਹੀਂ ਸੀ ਲੱਗਾ। ਹੁਣ ਫਿਰ ਚੌਂਕੀ ਬਰਧਾਲਾਂ ਦੇ ਮੁਨਸ਼ੀ ਨੇ ਉਸ ਨੂੰ ਬੁਲਾ-ਬੁਲਾ ਕੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ ਜਿਸ ਤੋਂ ਤੰਗ ਆ ਕੇ ਨੌਜਵਾਨ ਨੇ ਬੱਸੀ ਪਠਾਨਾ ਨੇੜੇ ਭਾਖੜਾ ਨਹਿਰ ‘ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਉਧਰ ਮੌਕੇ ‘ਤੇ ਪਹੁੰਚੇ ਐਸਪੀ ਜਸਬੀਰ ਸਿੰਘ ਨੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿੱਤਾ ਹੈ ਪੰਪ ਮਾਲਕਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮੁਨਸ਼ੀ ਖਿਲਾਫ ਜਾਂਚ ਡੀਐਸਪੀ ਨੂੰ ਸੌਂਪ ਦਿੱਤੀ ਗਈ ਹੈ। ਉਧਰ ਘਟਨਾ ਤੋਂ ਬਾਅਦ ਪੈਟਰੋਲ ਪੰਪ ਦੇ ਮਾਲਕ ਫਰਾਰ ਦੱਸੇ ਜਾ ਰਹੇ ਹਨ ਜਿਨ੍ਹਾਂ ਨਾਲ ਫੋਨ ‘ਤੇ ਸੰਪਰਕ ਕਰਨ ਉੱਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਨਾਲ ਵ੍ਰਿੰਦਾਵਨ ਗਏ ਹੋਏ ਹਨ ਤੇ ਉਥੋਂ ਵਾਪਸ ਆ ਕੇ ਹੀ ਕੋਈ ਗੱਲ ਕਰ ਸਕਣਗੇ।

Facebook Comments
Facebook Comment