• 4:45 pm
Go Back

ਚੰਡੀਗੜ੍ਹ : ਪੁਲਵਾਮਾ ਹਮਲੇ ਤੋਂ ਬਾਅਦ ਸਾਰਾ ਦੇਸ਼ ਸੋਗ ‘ਚ ਡੁਬਿੱਆ ਹੋਇਆ ਹੈ ਤੇ ਪਾਕਿਸਤਾਨ ਤੋਂ ਬਦਲਾ ਲੈਣ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ। ਜਿਸ ਦੇ ਚਲਦਿਆਂ ਦੋਵਾ ਦੇਸ਼ਾਂ ਦਰਮਿਆਨ ਮਾਹੌਲ ਤਣਾਅ ਪੂਰਨ ਬਣਿਆ ਹੋਇਆ ਹੈ। ਇਸ ਮਾਹੌਲ ਦਾ ਅਸਰ ਜਿੱਥੇ ਦੋਵਾਂ ਦੇਸ਼ਾਂ ਦੇ ਰਿਸਤਿਆਂ ‘ਤੇ ਪਿਆ ਹੈ ਉੱਥੇ ਖੇਡ ਜਗਤ ‘ਚ ਵੀ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਪਾਕਿਸਤਾਨ ‘ਚ ਸ਼ੁਰੂ ਹੋਈ ਕ੍ਰਿਕਟ ਲੀਗ ਨੂੰ ਦਾ ਸਿੱਧਾ ਪ੍ਰਸਾਰਣ ਜੋ ਡੀ ਸਪੋਰਟਸ ਚੈਨਲ ਵੱਲੋਂ ਕੀਤਾ ਜਾਂਦਾ ਸੀ ਉਸ ਨੂੰ ਪੂਰਨ ਰੂਪ ‘ਚ ਰੋਕ ਦਿੱਤਾ ਗਿਆ ਹੈ।

ਦੱਸ ਦਈਏ ਕਿ ਭਾਰਤੀ ਕ੍ਰਿਕਟ ਲੀਗ ਦੀ ਤਰਜ਼ ‘ਤੇ ਸ਼ੁਰੂ ਹੋਈ ਪਾਕਿਸਤਾਨ ਕ੍ਰਿਕਟ ਲੀਗ ਦਾ ਚੌਥਾ ਸ਼ੈਸ਼ਨ ਸ਼ੁਰੂ ਹੋ ਗਿਆ ਹੈ। ਜਿਸ ਦੇ ਚਲਦਿਆਂ 6 ਟੀਮਾਂ ‘ਚ ਯੂ.ਏ.ਈ ‘ਚ ਮੁਕਾਬਲੇ ਹੋਣਗੇ ਅਤੇ ਇਨ੍ਹਾਂ ਦਾ ਆਖਰੀ ਪੜਾਅ ਕਰਾਚੀ ਅਤੇ ਲਾਹੌਰ ਵਿਖੇ ਖੇਡਿਆ ਜਾਵੇਗਾ। ਜਿਸ ਦਾ ਪ੍ਰਸਾਰਨ ਡੀਸਪੋਰਟਸ ਚੈਨਲ ‘ਤੇ ਲਾਈਵ ਹੋਣਾ ਸੀ,ਪਰ ਪੁਲਵਾਮਾ ਅੱਤਵਾਦੀ ਹਮਲੇ ਤੋਂ ਇਸ ਨੂੰ ਰੋਕ ਦਿੱਤਾ ਗਿਆ ਹੈ। ਇਸ ਸਬੰਧੀ ਚੈਨਲ ਦੇ ਇੱਕ ਅਧਿਕਾਰੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਇਸ ਦੀ ਪੁਸ਼ਟੀ ਕੀਤੀ। ਇਹ ਮੰਨਿਆ ਜਾ ਰਿਹਾ ਹੈ ਕਿ ਭਾਰਤ ‘ਚ ਪਾਕਿਸਤਾਨ ਕ੍ਰਿਕਟ ਲੀਗ ਦੇ ਰੁਕਣ ਕਾਰਨ ਪਾਕਿਸਤਾਨ ਕ੍ਰਿਕਟ ਟੀਮ ਨੂੰ ਇਸ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ

 

 

 

Facebook Comments
Facebook Comment