• 9:15 am
Go Back

ਚੰਡੀਗੜ੍ਹ : ਪੁਲਵਾਮਾ ਹਮਲੇ ਤੋਂ ਬਾਅਦ ਜਿੱਥੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਬੰਧ ਤਣਾਅ ਪੂਰਨ ਬਣੇ ਹੋਏ ਹਨ ਉੱਥੇ ਇਸੇ ਮਾਹੌਲ ਵਿੱਚ ਭਾਰਤ ਨੂੰ ਇੱਕ ਹੋਰ ਵੱਡੇ ਝਟਕਾ ਲੱਗਿਆ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਵਸਤਾਂ ਦੇ ਆਮਦ ‘ਤੇ ਟੈਕਸ ਲਗਾਉਣ ਦਾ ਫੈਸਲਾ ਕਰ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਭਾਰਤ ਉਨ੍ਹਾਂ ਤੋਂ ਡਿਊਟੀ ਟੈਕਸ ਵਸੂਲਦਾ ਹੈ ਉਸੇ ਤਰ੍ਹਾਂ ਅਮਰੀਕਾ ਵੀ ਹੁਣ ਭਾਰਤ ਤੋਂ ਉਨ੍ਹਾਂ ਜਿੰਨਾਂ ਹੀ ਡਿਊਟੀ ਟੈਕਸ ਵਸੂਲੇਗਾ ।

ਟਰੰਪ ਦਾ ਕਹਿਣਾ ਹੈ ਕਿ ਜਦੋਂ ਅਸੀਂ (ਅਮਰੀਕਾ) ਭਾਰਤ ‘ਚ ਕਿਸੇ ਵੀ ਮੋਟਰਸਾਈਕਲ ਦਾ ਨਿਰਯਾਤ ਕਰਦੇ ਹਾਂ ਤਾਂ ਉਹ ਸਾਡੇ ਤੋਂ ਡਿਊਟੀ ਟੈਕਸ ਵਸੂਲਦਾ ਹੈ ਤੇ ਉਹ ਵੀ 100 ਫੀਸਦੀ, ਪਰ ਇਸ ਦੇ ਉਲਟ ਜੇਕਰ ਉਹ (ਭਾਰਤ) ਸਾਨੂੰ ਕੋਈ ਵੀ ਮੋਟਰਸਾਈਕਲ ਭੇਜਦੇ ਹਨ ਤਾਂ ਸਾਨੂੰ ਕੋਈ ਵੀ ਡਿਊਟੀ ਟੈਕਸ ਨਹੀਂ ਦਿੰਦੇ। ਇਸ ਲਈ ਅਸੀਂ ਵੀ ਭਾਰਤ ਦੇ ਬਰਾਬਰ ਟੈਕਸ ਲਗਾਉਣਾ ਚਾਹੁੰਦੇ ਹਾਂ।

 

Facebook Comments
Facebook Comment