• 10:13 am
Go Back

ਬੱਸੀ ਬਠਾਣਾ : ਹਲਕਾ ਬੱਸੀ ਪਠਾਣਾਂ ਦੇ ਵਿਧਾਇਕ ਗੁਰਪ੍ਰੀਤ ਜੀਪੀ ਦੇ ਪਿਤਾ ਸ਼ਮਸ਼ੇਰ ਸਿੰਘ ਦਾ ਅੱਜ ਦਿਹਾਂਤ ਹੋ ਗਿਆ ਸੀ। ਘਰ ਵਿੱਚ ਦੁੱਖ ਦਾ ਮਾਹੌਲ ਸੀ। ਇਸ ਦੁੱਖ ਦੀ ਘੜੀ ਵਿੱਚ ਗੁਰਪ੍ਰੀਤ ਜੀਪੀ ਦਾ ਆਪਣੇ ਵਿਧਾਇਕੀ ਦੇ ਫਰਜ਼ ਨੂੰ ਨਿਭਾਉਣਾ ਵੀ ਅਤੀ ਜਰੂਰੀ ਸੀ। ਇਸ ਲਈ ਉਹ ਆਪਣੇ ਪਿਤਾ ਦੀ ਲਾਸ਼ ਨੂੰ ਘਰ ਛੱਡ ਇਲਾਕੇ ਦੇ ਇੱਕ ਖਾਸ ਸਮਾਗਮ ਵਿੱਚ ਹਿੱਸਾ ਲੈਣ ਲਈ ਪਹੁੰਚੇ।

ਦਰਅਸਲ ਇਹ ਸਮਾਗਮ ਇਲਾਕੇ ਦੀ ਬਿਹਤਰੀ ਲਈ ਸ਼ੁਰੂ ਹੋਣ ਵਾਲੇ ਵੇਰਕਾ ਦੇ ਮੈਗਾ ਪ੍ਰੋਜੈਕਟ ਸਬੰਧੀ ਕਰਵਾਇਆ ਗਿਆ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਲਈ ਪੁੱਜੇ ਹੋਏ ਸਨ। ਕਿਹਾ ਜਾ ਰਿਹਾ ਹੈ ਕਿ ਵਿਧਾਇਕ ਗੁਰਪ੍ਰੀਤ ਜੀਪੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਇਸ ਸਮਾਗਮ ਵਿੱਚ ਹਿੱਸਾ ਲੈਣ ਲਈ ਇੱਥੇ ਪਹੁੰਚੇ ਸਨ।

Facebook Comments
Facebook Comment