• 4:30 pm
Go Back

ਲਾਹੌਰ: ਪਾਕਿਸਤਾਨੀ ਅਧੀਕਾਰੀਆਂ ਨੇ ਪੰਜਾਬ ‘ਚ ਦਹਿਸ਼ਤਗਰਦ ਦੇ ਸਵਾਰ ਹੋਣ ਦੇ ਖ਼ਦਸ਼ੇ ‘ਚ ਕਾਰ ਨੂੰ ਨਿਸ਼ਾਨਾ ਬਣਾਇਆ ਗਿਆ, ਪਰ ਬਾਅਦ ਵਿੱਚ ਪਤਾ ਲੱਗਿਆ ਕਿ ਕਾਰ ਵਿੱਚ ਸਾਧਾਰਨ ਪਰਿਵਾਰ ਸਵਾਰ ਸੀ। ਮੁਕਾਬਲੇ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ, ਜਦਕਿ ਤਿੰਨ ਬੱਚੇ ਗੰਭੀਰ ਜ਼ਖ਼ਮੀ ਹੋਏ ਹਨ।

ਸੀਟੀਡੀ ਦੇ ਜਵਾਨਾਂ ਨੇ ਕਾਰ ਨੂੰ ਘੇਰ ਕੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਦੋ ਬੱਚੀਆਂ ਹੀ ਜ਼ਿੰਦਾ ਬਚੀਆ ਹਨ, ਜੋ ਕਾਰ ਦੀ ਡਿੱਕੀ ਵਿੱਚ ਬੈਠੀਆਂ ਸਨ ਤੇ ਗੋਲ਼ੀਆਂ ਚੱਲਣ ਕਾਰਨ ਸਹਿਮ ਗਈਆਂ ਹਨ। ਸੀਟੀਡੀ ਦੀ ਇਸ ਕਾਰਵਾਈ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ, ਜਿਸ ਨੂੰ ਦੇਖਦੇ ਪਕਿਸਤਾਨ ਪੰਜਾਬ ਦੇ ਮੁੱਖ ਮੰਤਰੀ ਨੇ ਜਾਂਚ ਦੇ ਹੁਕਮ ਦਿੱਤੇ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੀ ਇਸ ਘਟਨਾ ‘ਤੇ ਹੈਰਾਨੀ ਜਤਾਈ ਤੇ ਕਾਰਵਾਈ ਦੇ ਨਿਰਦੇਸ਼ ਦਿੱਤੇ।

ਐਨਕਾਉਂਟਰ ‘ਚ ਸ਼ਾਮਲ ਸੀਟੀਡੀ ਦੇ ਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕਾਰ ‘ਚ ਮਿਹਰ ਖਲੀਲ ਦਾ ਪਰਿਵਾਰ ਲਾਹੌਰ ਤੋਂ ਬੂਰੇਵਾਲਾ ਇੱਕ ਵਿਆਹ ਸਮਾਗਮ ‘ਤੇ ਜਾ ਰਿਹਾ ਸੀ। ਪਰ ਸਾਹੇਵਾਲ ਟੋਲ ਪਲਾਜ਼ਾ ਕੋਲ ਸੀਟੀਡੀ ਦੇ ਜਵਾਨਾਂ ਨੇ ਕਾਰ ਨੂੰ ਘੇਰ ਕੇ ਗੋਲ਼ੀਆਂ ਵਰ੍ਹਾ ਦਿੱਤੀਆਂ। ਸੀਟੀਡੀ ਨੇ ਆਪਣੇ ਪ੍ਰੈਸ ਬਿਆਨ ਵਿੱਚ ਮ੍ਰਿਤਕਾਂ ਨੂੰ ਅੱਤਵਾਦੀ ਦੱਸਿਆ ਅਤੇ ਉਨ੍ਹਾਂ ਤੋਂ ਹਥਿਆਰ ਬਰਾਮਦ ਹੋਣ ਦਾ ਦਾਅਵਾ ਵੀ ਕੀਤਾ ਹੈ।

Facebook Comments
Facebook Comment