• 1:59 am
Go Back

ਦਿੱਲੀ- ਕੌਮਾਂਤਰੀ ਸੰਸਥਾ ‘ਫਾਈਨੈਂਸ਼ਲ ਐਕਸ਼ਨ ਟਾਸਕ ਫੋਰਸ’ (F.A.T.F) ਵਲੋਂ ਪਾਕਿਸਤਾਨ ਨੂੰ ‘ਗ੍ਰੇਅ ਲਿਸਟ’ ‘ਚ ਪਾਉਣ ਦੇ ਫੈਸਲੇ ਦਾ ਭਾਰਤੀ ਵਿਦੇਸ਼ ਮੰਤਰਾਲੇ ਨੇ ਸਵਾਗਤ ਕੀਤਾ ਹੈ। ਇਸ ਮਾਮਲੇ ‘ਚ ਵਿਦੇਸ਼ ਮੰਤਰਾਲੇ ਵਲੋਂ ਜਾਰੀ ਇੱਕ ਬਿਆਨ ‘ਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੇ ਕਾਫ਼ੀ ਉੱਚ ਪੱਧਰ ‘ਤੇ ਵਿਸ਼ਵੀ ਚਿੰਤਾਵਾਂ ਦੇ ਹੱਲ ਅਤੇ ਐਫ. ਏ. ਟੀ. ਐਫ. ਦੇ ਮਾਪਦੰਡਾਂ ਦਾ ਪਾਲਣ ਕਰਨ ਦੀ ਸਿਆਸੀ ਵਚਨਬੱਧਤਾ ਜਤਾਈ ਸੀ। ਮਨੀ ਲਾਂਡਰਿੰਗ, ਅੱਤਵਾਦੀਆਂ ਦੀ ਵਿੱਤੀ ਸਹਾਇਤਾ ਦੇ ਲਗਾਮ ਲਗਾਉਣ ਦੀ ਗੱਲ ਕੀਤੀ ਸੀ ਪਰ ਹਾਫਿਜ਼ ਸਈਦ ਵਰਗੇ ਅੱਤਵਾਦੀ, ਜਮਾਤ-ਉਦ-ਦਾਵਾ ਅਤੇ ਲਸ਼ਕਰ ਵਰਗੇ ਅੱਤਵਾਦੀ ਸੰਗਠਨਾਂ ਨੂੰ ਜਿਸ ਤਰ੍ਹਾਂ ਦੀ ਛੂਟ ਪਾਕਿਸਤਾਨ ‘ਚ ਮਿਲੀ ਹੋਈ ਹੈ, ਉਹ ਐਫ. ਏ. ਟੀ. ਐਫ. ਦੇ ਮਾਪਦੰਡਾਂ ਦੇ ਵਿਰੁੱਧ ਹੈ। ਉੱਥੇ ਹੀ ਖ਼ਾਸ ਗੱਲ ਇਹ ਹੈ ਕਿ ਐਫ. ਏ. ਟੀ. ਐਫ. ਦੇ ਇਸ ਫੈਸਲੇ ਦਾ ਪਾਕਿਸਤਾਨ ‘ਚ ਵੀ ਸਵਾਗਤ ਕੀਤਾ ਗਿਆ ਹੈ।

Facebook Comments
Facebook Comment