• 4:53 am
Go Back

ਵਾਸ਼ਿੰਗਟਨ- ਐਲਿਸ ਵੇਲਜ਼ ਜੋ ਅਮਰੀਕਾ ਦੀ ਇੱਕ ਸੀਨੀਅਰ ਅਧਿਕਾਰੀ ਹੈ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵੱਲੋਂ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 2 ਅਰਬ ਡਾਲਰ ਦੀ ਸੁਰੱਖਿਆ ਸਹਾਇਤਾ ਬੰਦ ਕਰਨ ਦੇ ਐਲਾਨ ਤੋਂ ਬਾਅਦ ਵੀ ਪਾਕਿਸਤਾਨ ਦੇ ਰਵੱਈਏ ਵਿਚ ਕੋਈ ਫ਼ੈਸਲਾਕੁਨ ਬਦਲਾਅ ਨਹੀਂ ਆਇਆ ਹੈ। ਇਹ ਰੋਕ ਲਗਭਗ 2 ਮਹੀਨੇ ਪਹਿਲਾਂ ਲਗਾਈ ਗਈ ਸੀ। ਦੱਖਣ ਅਤੇ ਮੱਧ ਏਸ਼ੀਆ ਦੀ ਪ੍ਰਧਾਨ ਸਹਾਇਕ ਉਪ ਮੰਤਰੀ ਐਲਿਸ ਵੇਲਜ਼ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੇ ਰਵੱਈਏ ਵਿਚ ਹੁਣ ਤੱਕ ਕੋਈ ਫ਼ੈਸਲਾਕੁਨ ਬਦਲਾਅ ਨਹੀਂ ਦੇਖਿਆ ਹੈ ਪਰ ਅਸੀਂ ਨਿਸ਼ਚਿਤ ਹੀ ਪਾਕਿਸਤਾਨ ਨਾਲ ਉਨ੍ਹਾਂ ਮੁੱਦਿਆਂ ਤੇ ਸੰਪਰਕ ਜਾਰੀ ਰੱਖਾਂਗੇ, ਜਿਨ੍ਹਾਂ ਵਿਚ ਸਾਡਾ ਮੰਨਣਾ ਹੈ ਕਿ ਉਹ ਤਾਲਿਬਾਨ ਦੇ ਸਮੀਕਰਨ ਬਦਲਣ ਵਿਚ ਸਹਾਇਕ ਭੂਮਿਕਾ ਨਿਭਾ ਸਕਦਾ ਹੈ। ਅਫ਼ਗ਼ਾਨਿਸਤਾਨ -ਪਾਕਿਸਤਾਨ ਸੰਬੰਧਾਂ ਨੂੰ ਕਾਫ਼ੀ ਮਹੱਤਵਪੂਰਨ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਇਨ੍ਹਾਂ ਦੋ-ਪੱਖੀ ਸੰਬੰਧਾਂ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਦਾ ਹੈ।

Facebook Comments
Facebook Comment