• 7:10 am
Go Back

ਇਸਲਾਮਾਬਾਦ: ਪਾਕਿਸਤਾਨ ਦੇ ਬਣਨ ਵਾਲੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਜਲੰਧਰ ਵਿਖੇ ਬਸਤੀ ਨਿਸ਼ਮੰਦਾ ‘ਚ ਨਾਨਕੇ ਹਨ। ਇਮਰਾਨ ਖਾਨ ਦੀ ਮਾਂ ਸੌਕਤ ਖਾਨ ਪਰਿਵਾਰ ਦੇ ਨਾਲ ਦੇਸ਼ ਦੀ ਵੰਡ ਤੋਂ ਪਹਿਲਾਂ ਇੱਥੇ ਹੀ ਰਹਿੰਦੀ ਸੀ। ਨਾਨਕੇ ਘਰ ਦੀ ਕੋਠੀ ਅਮਾਨਤ ਮੰਜ਼ਿਲ ਸ਼ਹਿਰ ਵਿਚ ‘ਪੀਲੀ ਕੋਠੀ’ ਦੇ ਨਾਮ ਨਾਲ ਮਸ਼ਹੂਰ ਹੈ। ਅੱਜ ਵੀ ਇਹ ਪੀਲੀ ਕੋਠੀ ਇਮਰਾਨ ਖਾਨ ਦੀ ਮਾਂ ਸ਼ੌਕਤ ਖਾਨ ਦੇ ਬਚਪਨ ਦੀਆਂ ਯਾਦਾਂ ਨੂੰ ਸੰਜੋਏ ਹੋਈ ਹੈ।

ਸਾਲ 1947 ਦੀ ਵੰਡ ਮਗਰੋਂ ਇਮਰਾਨ ਦਾ ਨਾਨਕਾ ਪਰਿਵਾਰ ਪਾਕਿਸਤਾਨ ਚਲਾ ਗਿਆ। ਉੱਥੇ 25 ਨਵੰਬਰ 1952 ਨੂੰ ਇਮਰਾਨ ਦਾ ਜਨਮ ਲਾਹੌਰ ਵਿਚ ਹੋਇਆ। ਸਾਲ 1985 ਵਿਚ ਇਮਰਾਨ ਦੀ ਮਾਂ ਸ਼ੌਕਤ ਖਾਨ ਦੀ ਕੈਂਸਰ ਕਾਰਨ ਮੌਤ ਹੋ ਗਈ। ਇਮਰਾਨ ਦਾ ਨਾਨਕਾ ਘਰ 100 ਮਰਲੇ ਖੇਤਰ ਵਿਚ ਬਣਿਆ ਹੋਇਆ ਹੈ। ਬਸਤੀ ਦਾਨਿਸ਼ਮੰਦਾ ਦੇ ਨਿਵਾਸੀ ਬਚਨ ਸਿੰਘ ਟਾਂਗੇਵਾਲਾ ਅਤੇ ਕੇਵਲ ਸਿੰਘ ਨੇ ਦੱਸਿਆ ਕਿ ਇਮਰਾਨ ਖਾਨ ਦੇ ਨਾਨਕਾ ਪਰਿਵਾਰ ਦੀ ਕੋਠੀ ਦੇ ਮੌਜੂਦਾ ਮਾਲਕ ਇੰਗਲੈਂਡ ਵਿਚ ਰਹਿੰਦੇ ਹਨ। ਪੀਲੀ ਕੋਠੀ ਦੀ ਦੇਖਭਾਲ ਲਈ ਅਜੀਤ ਸਿੰਘ ਆਪਣੇ ਪਰਿਵਾਰ ਨਾਲ ਇੱਥੇ ਰਹਿ ਰਿਹਾ ਹੈ। ਇਸ ਇਲਾਕੇ ਦੇ ਲੋਕਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਮਰਾਨ ਖਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਉਨ੍ਹਾਂ ਦੀਆਂ ਜੜ੍ਹਾਂ ਬਸਤੀ ਦਾਨਿਸ਼ਮੰਦਾ ਨਾਲ ਜੁੜੀਆਂ ਹੋਈਆਂ ਹਨ। ਲੋਕਾਂ ਨੂੰ ਉਮੀਦ ਹੈ ਕਿ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਣਨ ‘ਤੇ ਦੋਹਾਂ ਦੇਸ਼ਾਂ ਦੇ ਸਬੰਧ ਸੁਧਰਣਗੇ।

Facebook Comments
Facebook Comment