• 4:51 am
Go Back

ਨਵੀਂ ਦਿੱਲੀ- ਜੰਮੂ ਕਸ਼ਮੀਰ ਦੀ ਸਰਹੱਦ ‘ਤੇ ਗੋਲੀਬੰਦੀ ਦੀ ਉਲੰਘਣਾ ਕਰਦੇ ਹੋਏ ਪਾਕਿਸਤਾਨ ਵੱਲੋਂ ਲਗਾਤਾਰ ਹੋ ਰਹੀ ਗੋਲੀਬਾਰੀ ਦੀ ਕੜੀ ਪ੍ਰਤੀਕ੍ਰਿਆ ਕਰਦੇ ਹੋਏ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਸੀਮਾ ਸੁਰੱਖਿਆ ਬੱਲਾਂ ਨੂੰ ਕਿਹਾ ਕਿ ਸੀਮਾ ਤੋਂ ਪਾਰ ਆਉਣ ਵਾਲੀ ਹਰ ਗੋਲੀ ਦਾ ਜਵਾਬ ਦਿੱਤਾ ਜਾਣਾ ਚਾਹੀਦਾ ਹੈ । ਉਹਨਾ ਕਿਹਾ ਕਿ ਭਾਰਤ ਨੇ ਪਾਕਿਸਤਾਨ ਨਾਲ ਇਕ ਸਾਮਾਨ ਸਬੰਧ ਬਣਾਉਣ ਦੀ ਹਰ ਕੌਸਿਸ਼ ਕੀਤੀ ਹੈ । ਪਰ ਪੜੋਸੀ ਦੇਸ਼ ਆਪਣੀਆਂ ਹਰਕਤਾਂ ਤੋਂ ਬਾਜ ਨਹੀ ਆ ਰਿਹਾ ਤੇ ਸੁਰੱਖਿਆ ਬਲਾਂ ਨੂੰ ਉਹਨਾਂ ਦੀ ਹਰ ਕਾਰਵਾਈ ਦਾ ਜਵਾਬ ਦੇਣਾ ਚਾਹੀਦਾ ਹੈ । ਰਾਜਨਾਥ ਨੇ ਕਿਹਾ ਕਿ ਦੇਸ਼ ਦੀ ਸੀਮਾਵਾਂ ਦੀ ਰੱਖਿਆ ਕਰਨਾ ਹਰ ਸੁਰੱਖਿਆਂ ਬਲ ਦਾ ਕਰਤੱਵ ਹੈ ਤੇ ਇਸ ਕਰੱਤਵ ਨੂੰ ਪੂਰਾ ਕਰਨ ‘ਚ ਕੋਈ ਅੜਚਣ ਨਹੀਂ ਆਉਣੀ ਚਾਹੀਦੀ।
ਉਹਨਾ ਕਿਹਾ ਕਿ ਜਵਾਬੀ ਕਾਰਵਾਈ ‘ਤੇ ਕਿਸੇ ਨਾਲ ਕੋਈ ਵੀ ਸਵਾਲ ਜਵਾਬ ਨਹੀਂ ਹੋ ਸਕਦਾ । ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੀ ਇਸ ਪੈਂਤਰੇਬਾਜੀ ਦਾ ਕਾਰਨ ਕੀ ਹੈ ਇਹ ਸਮਝਣਾ ਮੁਸ਼ਕਿਲ ਹੈ । ਇਹ ਖੋਜ ਦਾ ਵਿਸ਼ਾ ਹੋ ਸਕਦਾ ਹੈ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ ਨਹੀ ਆਉਦਾ। ਉਹਨਾ ਕਿਹਾ ਕਿ ਪਹਿਲੀ ਗੋਲੀ ਪੜੋਸੀ ਤੇ ਨਹੀਂ ਚਲਣੀ ਚਾਹੀਦੀ ਪਰ ਜੇਕਰ ਉਧਰੋਂ ਚੱਲ ਜਾਂਦੀ ਹੈ ਤਾਂ ਕੀ ਕਰਨਾ ਹੈ ਇਸਦਾ ਫੈਸਲਾ ਤੁਸੀ ਕਰਨਾ ਹੈ ।

Facebook Comments
Facebook Comment