• 6:30 am
Go Back

ਪਾਕਿਸਤਾਨ ਦੇ ਪੇਸ਼ਾਵਰ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਪੇਸ਼ਾਵਰ ਦੇ ਹਸਤੀਨਗਰ ‘ਚ ਇਮਾਮਬਾਰਘ ਵਿੱਚ ਇਕ ਸ਼ਖ਼ਸ ਨੇ 10 ਸਾਲਾ ਬੱਚੀ ਨੂੰ ਸਜ਼ਾ ਦੇਣ ਲਈ ਉਸ ਨੂੰ ਬਿਨਾਂ ਕੱਪੜਿਆਂ ਦੇ ਦੌੜਾਇਆ ਹੈ। ਮਜ਼ਹਰ ਹੁਸੈਨ ਨਾਮੀ ਇਸ ਸ਼ਖ਼ਸ ਨੇ ਖੇਡਣ ਸਮੇਂ ਬੱਚਿਆਂ ਵਿੱਚ ਹੋਏ ਆਪਸੀ ਝਗੜੇ ਕਾਰਨ ਨੂੰ ਸ਼ਾਂਤ ਕਰਨ ਲਈ ਨਾਬਾਲਗ ਲੜਕੀ ਦੇ ਕੱਪੜੇ ਉਤਾਰੇ ਤੇ ਫਿਰ ਉਸ ਨੂੰ ਪੂਰੇ ਖੇਤਰ ‘ਚ ਘੁਮਾਇਆ। ਪਾਕਿਸਤਾਨ ਦੇ ਦਿ ਟ੍ਰਿਬਿਊਨ ਨਿਊਜ਼ ਪੇਪਰ ਮੁਤਾਬਕ ਜਦੋਂ ਲੜਕੀ ਬਿਨਾਂ ਕੱਪੜਿਆਂ ਦੇ ਚੱਲਦੀ ਹੋਈ ਆਪਣੇ ਅੰਗਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਉਸ ਦੇ ਬਾਵਜੂਦ ਉਸ ਸ਼ਖ਼ਸ ਨੂੰ ਛੋਟੀ ਜਿਹੀ ਲੜਕੀ ‘ਤੇ ਬਿਲਕੁਲ ਵੀ ਰਹਿਮ ਨਹੀਂ ਆਇਆ ਤੇ ਉਸ ਨੂੰ ਤੁਰਨ ਲਈ ਮਜਬੂਰ ਕਰਦਾ ਰਿਹਾ।
ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਕਾਫ਼ੀ ਤਣਾਅ ਪੈਦਾ ਹੋ ਗਿਆ ਹੈ ਤੇ ਸ਼ਖ਼ਸ ਖ਼ਿਲਾਫ਼ ਐੱਫ.ਆਈ.ਆਰ. ਵੀ ਦਰਜ ਹੋਈ ਹੈ। ਦੋਸ਼ੀ ਹੁਸੈਨ ਫ਼ਿਲਹਾਲ ਫ਼ਰਾਰ ਹੈ ਤੇ ਪੀੜਤ ਦੇ ਪਰਿਵਾਰ ਵਾਲਿਆਂ ਨੂੰ ਪੁਲਿਸ ਰਿਪੋਰਟ ਵਾਪਸ ਲੈਣ ਲਈ ਧਮਕੀਆਂ ਮਿਲ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਕੌਂਸਲਰ ਮੁਹੰਮਦ ਆਸਿਮ ਖ਼ਾਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਤੇ ਸੋਸ਼ਲ ਮੀਡੀਆ ‘ਤੇ ਵੀ ਨਜ਼ਰ ਰੱਖੇ ਰਹੇ ਹਨ। ਉੱਥੇ ਹੀ ਕੌਂਸਲਰ ਖ਼ਾਨ ਨੂੰ ਐੱਸ.ਐੱਚ.ਓ. ਨੇ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੇ ਆਦੇਸ਼ ਦਿੱਤੇ ਹਨ।

Facebook Comments
Facebook Comment