• 11:44 am
Go Back

ਭਾਰਤੀ ਟੀਮ ਦੇ ਦੂਜੇ ਕਿ੍ਕਟ ਟੈਸਟ ਮੈਚ ਲਈ ਟੀਮ ਦੀ ਚੋਣ ਨੂੰ ਲੈ ਕੇ ਉੱਠੇ ਸਵਾਲਾਂ ਦੇ ਚੱਲਦਿਆਂ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਤਿੰਨ ਵਿਕਟਾਂ ਲੈ ਕੇ ਅਤੇ ਹਰਫ਼ਨਮੌਲਾ ਹਾਰਦਿਕ ਪੰਡਿਆ ਨੇ ਦੋ ਰਨਆਊਟ ਲੈ ਕੇ ਮੈਚ ਦੇ ਪਹਿਲੇ ਦਿਨ ਭਾਰਤ ਦੀ ਦੱਖਣੀ ਅਫਰੀਕਾ ਵਿਰੁੱਧ ਵਾਪਸੀ ਦਾ ਰਾਹ ਪੱਧਰਾ ਕੀਤਾ। ਦੱਖਣੀ ਅਫਰੀਕਾ ਨੇ ਸਵੇਰੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਲੰਚ ਤੱਕ ਬਿਨਾਂ ਕੋਈ ਵਿਕਟ ਗਵਾਏ 78 ਦੌੜਾਂ ਜੋੜੀਆਂ। ਟੀਮ ਨੇ ਦਿਨ ਦੀ ਖੇਡ ਖਤਮ ਹੋਣ ਤੱਕ ਛੇ ਵਿਕਟਾਂ ਉੱਤੇ 269 ਦੌੜਾਂ ਦਾ ਤਸੱਲੀਬਖਸ਼ ਸਕੋਰ ਖੜ੍ਹਾ ਕਰ ਲਿਆ।
ਦੱਖਣੀ ਅਫਰੀਕਾ ਦੀ ਟੀਮ ਚਾਹ ਦੇ ਸਮੇਂ ਤੱਕ ਦੋ ਵਿਕਟਾਂ ਉੱਤੇ 182 ਦੌੜਾਂ ਬਣਾ ਕੇ ਮਜ਼ਬੂਤ ਸਥਿਤੀ ਵਿੱਚ ਸੀ ਪਰ ਪਹਿਲੇ ਦਿਨ ਦੀ ਖੇਡ ਖਤਮ ਹੋਣ ਤਕ ਟੀਮ ਦਾ ਸਕੋਰ ਛੇ ਵਿਕਟਾਂ ਉੱਤੇ 269 ਦੌੜਾਂ ਹੋ ਚੁੱਕਾ ਸੀ। ਦੱਖਣੀ ਅਫਰੀਕਾ ਦੇ ਲਈ ਓਪਨਰ ਐਡਨ ਮਾਰਕਰਮ ਨੇ 94 ਅਤੇ ਹਾਸ਼ਿਮ ਆਮਲਾ ਨੇ 82 ਦੌੜਾਂ ਬਣਾਈਆਂ। ਭਾਰਤ ਨੇ ਦੂਜੇ ਸੈਸ਼ਨ ਵਿੱਚ ਦੋ ਵਿਕਟਾਂ ਅਤੇ ਆਖ਼ਰੀ ਸੈਸ਼ਨ ਵਿੱਚ ਚਾਰ ਵਿਕਟਾਂ ਲਈਆਂ। ਅਸ਼ਵਿਨ ਨੇ ਵਿਦੇਸ਼ੀ ਧਰਤੀ ਉੱਤੇ ਖੁਦ ਨੂੰ ਸਾਬਿਤ ਕਰਦਿਆਂ 31 ਓਵਰਾਂ ਵਿੱਚ ਮੈਰਾਥਨ ਗੇਂਦਬਾਜ਼ੀ ਵਿੱਚ 90 ਦੌੜਾਂ ਦੇ ਕੇ ਡੀਨ ਐਲਗਰ, ਐਡਨ ਮਾਰਕਰਮ ਅਤੇ ਕਵਿੰਟਨ ਡਿ ਕਾਕ ਦੇ ਵਿਕਟ ਲਏ।

Facebook Comments
Facebook Comment