• 9:59 am
Go Back
ਬਰੈਂਪਟਨ: ਪੀਲ ਰੀਜਨਲ ਪੁਲਿਸ ਵੱਲੋਂ ਪੰਜਾਬੀ ਨੌਜਵਾਨ ਪਵਿੱਤਰ ਸਿੰਘ ਬਾਸੀ ਦੇ ਕਤਲ ਦੇ ਸਬੰਧ ‘ਚ ਪੰਜਵੇਂ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬੀਤੇ ਮਾਰਚ ਮਹੀਨੇ ਦੀ 19 ਤਰੀਕ ਨੂੰ ਪਵਿੱਤਰ ਸਿੰਘ ਬਾਸੀ ਨਾਲ ਪੂਰਬੀ ਸੈਂਡਲਵੁੱਡ ਪਾਰਕਵੇਅ ‘ਚ ਕੁੱਟਮਾਰ ਕੀਤੀ ਗਈ ਸੀ ਜਿਸ ਸਬੰਧ ‘ਚ ਪੁਲਸ ਨੂੰ ਸ਼ਾਮੀ ਕਰੀਬ 5:50 ‘ਤੇ ਫੋਨ ਕਰਕੇ ਬੁਲਾਇਆ ਗਿਆ। ਘਟਨਾ ਵੇਲੇ ਜਦੋਂ ਪੁਲਸ ਮੌਕੇ ‘ਤੇ ਪਹੁੰਚੀ ਤਾਂ 21 ਸਾਲਾ ਪਵਿੱਕਰ ਸਿੰਘ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਤੇ ਉਸ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ, ਜਿਥੇ ਕਿ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਘਟਨਾ ਤੋਂ ਕੁਝ ਦਿਨ ਬਾਅਦ ਪੁਲਸ ਨੇ ਘਟਨਾ ਦੇ ਸਬੰਧ ‘ਚ ਤਿੰਨ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਸੀ ਤੇ 6 ਜੂਨ ਨੂੰ ਘਟਨਾ ਦੇ ਸਬੰਧ ‘ਚ ਚੌਥੇ ਸ਼ੱਕੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਪੀਲ ਪੁਲਸ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ ਇਸ ਕਤਲ ਦੇ ਸਬੰਧ ‘ਚ ਇਕ ਹੋਰ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਕਿਹਾ ਕਿ ਕੇਲੀਡਾਨ ਦੇ 23 ਸਾਲਾ ਹਰਮਨ ਸਿੰਘ ਨੂੰ ਫਸਟ ਡਿਗਰੀ ਕਤਲ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੂੰ 28 ਜੂਨ ਨੂੰ ਬਰੈਂਪਟਨ ਦੀ ਕੋਰਟ ‘ਚ ਪੇਸ਼ ਕੀਤਾ ਜਾਵੇਗਾ।
Facebook Comments
Facebook Comment