• 1:55 pm
Go Back

ਨਾਈਜੀਰੀਆ ਦੇ ਬੇਨੁਏ ਪ੍ਰਾਂਤ ‘ਚ ਸੜ੍ਹਕ ‘ਤੇ ਪਲਟੇ ਟੈਂਕਰ ‘ਚੋਂ ਪੈਟਰੋਲ ਇਕੱਠਾ ਕਰਨ ਦਾ ਲਾਲਚ ਲੋਕਾਂ ‘ਤੇ ਭਾਰੀ ਪੈ ਗਿਆ। ਟੈਂਕਰ ਪਲਟਦੇ ਹੀ ਉਸ ਚੋਂ ਨਿੱਕਲ ਰਹੇ ਪੈਟਰੋਲ ਨੂੰ ਇਕੱਠਾ ਕਰਨ ਲਈ ਉੱਥੇ ਕਾਫ਼ੀ ਲੋਕ ਪਹੁੰਚ ਗਏ। ਟੈਂਕਰ ‘ਚ ਜ਼ੋਰਦਾਰ ਧਮਾਕਾ ਹੋਣ ਕਾਰਨ 45 ਲੋਕਾਂ ਦੀ ਮੌਤ ਹੋ ਗਈ ਤੇ ਹਾਦਸੇ ‘ਚ 110 ਤੋਂ ਜ਼ਿਆਦਾ ਲੋਕ ਜਖ਼ਮੀ ਵੀ ਹੋ ਗਏ।

ਦੇਸ਼ ਦੀ ਐਮਰਜੈਂਸੀ ਸੇਵਾ ਨੇ ਦੱਸਿਆ ਕਿ ਟੈਂਕਰ ਮੱਧ ਬੇਨੁਏ ਪ੍ਰਾਂਤ ‘ਚ ਅਹੁੰਬੇ ਪਿੰਡ ਤੋਂ ਹੋ ਕੇ ਜਾ ਰਿਹਾ ਸੀ। ਟੈਂਕਰ ਜਿੱਥੇ ਪਲਟਿਆ, ਉੱਥੇ ਨੇੜ੍ਹੇ ਕੁੱਝ ਦੁਕਾਨਾਂ ਸਨ। ਟੈਂਕਰ ਤੋਂ ਰਿਸ ਰਹੇ ਪੈਟਰੋਲ ਨੂੰ ਲੈਣ ਲਈ ਸਥਾਨਕ ਲੋਕ ਘਟਨਾ ਸਥਾਨ ‘ਤੇ ਪੁੱਜੇ ਲਗਭਗ ਇੱਕ ਘੰਟੇ ਤੱਕ ਟੈਂਕਰ ਤੋਂ ਰਿਸ ਰਹੇ ਤੇਲ ਨੂੰ ਲੋਕ ਇਕੱਠਾ ਕਰਦੇ ਰਹੇ। ਇਸ ਤੋਂ ਬਾਅਦ ਅਚਾਨਕ ਟੈਂਕਰ ‘ਚ ਧਮਾਕਾ ਹੋ ਗਿਆ, ਜਿਸ ਦੀ ਚਪੇਟ ‘ਚ ਆਕੇ ਲੋਕਾਂ ਦੀ ਮੌਤ ਹੋ ਗਈ।

ਵੱਧ ਸਕਦੀ ਹੈ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ
ਬੇਨੁਏ ਪ੍ਰਾਂਤ ਦੇ ਸੜ੍ਹਕ ਸੁਰੱਖਿਆ ਕਮਿਸ਼ਨ ਦੇ ਸੈਕਟਰ ਕਮਾਂਡਰ ਆਲਿਊ ਬਾਬਾ ਨੇ ਦੱਸਿਆ ਕਿ ਘਟਨਾ ਸਥਾਨ ਤੋਂ 45 ਲਾਸ਼ਾਂ ਕੱਢੀਆਂ ਗਈਆਂ ਹਨ, ਜਦਕਿ ਘਟਨਾ ‘ਚ 101 ਲੋਕ ਗੰਭੀਰ ਰੂਪ ਨਾਲ ਝੁਲਸ ਗਏ ਹਨ। ਹਾਦਸੇ ਦੀ ਗੰਭੀਰਤਾ ਨੂੰ ਵੇਖ ਦੇ ਹੋਏ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।

ਬਾਬਾ ਨੇ ਦੱਸਿਆ ਕਿ ਇਸ ਹਾਦਸੇ ਦੇ ਸ਼ਿਕਾਰ ਲੋਕਾਂ ‘ਚ ਇੱਕ ਗਰਭਵਤੀ ਮਹਿਲਾ ਤੇ ਦੋ ਬੱਚੇ ਵੀ ਹਨ। ਅੱਗ ਬੁਝਾਉਣ ਦੀ ਕੋਸ਼ਿਸ਼ ‘ਚ ਦੋ ਅੱਗ ਬੁਝਾਉ ਦਸਤੇ ਦੇ ਕਰਮੀ ਵੀ ਗੰਭੀਰ ਰੂਪ ਨਾਲ ਝੁਲਸ ਗਏ। ਅੱਗ ਉਸ ਵੇਲੇ ਲੱਗੀ ਜਦੋਂ ਮੁਸਾਫਰਾਂ ਨਾਲਭਰੀ ਇੱਕ ਬੱਸ ਮੌਕੇ ਤੋਂ ਲੰਘ ਰਹੀ ਸੀ ਤੇ ਉਸਦੇ ਹੇਠਾਂ ਲੱਗਿਆ ਇੱਕ ਪਾਈਪ ਜ਼ਮੀਨ ਨਾਲ ਟਕਰਾ ਗਿਆ, ਜਿਸ ਦੇ ਨਾਲ ਚਿੰਗਾੜਾ ਨਿਕਲ ਗਿਆ ਤੇ ਅੱਗ ਭੜਕ ਗਈ।

Facebook Comments
Facebook Comment