• 7:15 am
Go Back

ਬਿਹਾਰ: ਗਯਾ ਜ਼ਿਲੇ ‘ਚ ਇਕ ਬੇਹੱਦ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਜ਼ਿਲੇ ਦੇ ਸੋਨਡੀਹਾ ਨਜ਼ਦੀਕ ਗਯਾ-ਰਫੀਗੰਜ ਮਾਰਗ ‘ਤੇ ਬੁੱਧਵਾਰ ਰਾਤ ਇਕ ਡਾਕਟਰ ਦੇ ਸਾਹਮਣੇ ਹੀ ਉਸ ਦੀ ਪਤਨੀ ਨਾਲ ਗੈਂਗਰੇਪ ਕੀਤਾ ਗਿਆ ਅਤੇ ਉਸ ਦੀ ਨਾਬਾਲਗ ਬੱਚੀ ਨਾਲ ਛੇੜਖਾਣੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ, ਅੰਤੀ ਇਲਾਕੇ ਦਾ ਰਹਿਣ ਵਾਲਾ ਡਾਕਟਰ ਪਰਿਵਾਰ ਗੁਰੂਆ ਰੇਲਵੇ ਸਟੇਸ਼ਨ ਤੋਂ ਆਪਣੇ ਘਰ ਵਾਪਸ ਆ ਰਿਹਾ ਸੀ। ਸੋਨਡੀਹਾ ਪਿੰਡ ਨਜ਼ਦੀਕ ਲੱਗਭਗ 10 ਤੋਂ ਵਧ ਬਦਮਾਸ਼ਾਂ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਰੋਕ ਦਿੱਤਾ। ਬਦਮਾਸ਼ਾਂ ਨੇ ਡਾਕਟਰ ਦੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਉਨ੍ਹਾਂ ਦੀ ਪਤਨੀ ਅਤੇ ਬੇਟੀ ਨੂੰ ਦਰੱਖਤ ਦੇ ਸਹਾਰੇ ਬੰਨ੍ਹ ਦਿੱਤਾ। ਗਯਾ ਦੇ ਸੀਨੀਅਰ ਪੁਲਿਸ ਅਧਿਕਾਰੀ ਰਾਜੀਵ ਮਿਸ਼ਰਾ ਨੇ ਗੱਲਬਾਤ ‘ਚ ਦੱਸਿਆ, ਮਹਿਲਾ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਲੋਕਾਂ ਨੇ ਬਦਮਾਸ਼ਾਂ ਨੂੰ ਕੈਸ਼ ਅਤੇ ਸਮਾਨ ਲੈ ਕੇ ਜਾਣ ਦੀ ਅਪੀਲ ਕੀਤੀ ਪਰ ਉਨ੍ਹਾਂ ਦੀ ਬਦਮਾਸ਼ਾਂ ਨੇ ਇਕ ਨਾ ਸੁਣੀ, ਮਹਿਲਾ ਨੇ ਗੈਂਗਰੈਪ ਦੀ ਗੱਲ ਸਵੀਕਾਰ ਕੀਤੀ ਹੈ। ਹਾਲਾਂਕਿ ਉਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਦੇ ਨਾਲ ਰੇਪ ਨਹੀਂ ਹੋਇਆ ਪਰ ਜੋਰ- ਜ਼ਬਰਦਸਤੀ ਦੀ ਕੋਸ਼ਿਸ਼ ਜ਼ਰੂਰ ਹੋਈ ਹੈ।

Facebook Comments
Facebook Comment