• 5:22 pm
Go Back

ਮਾਨਸਾ : ਮਾਨਸਾ  ‘ਚ ਫੌਕੀ ਅਣਖ ਖਾਤਰ 16 ਅਪ੍ਰੈਲ ਸਾਲ 2015 ‘ਚ ਲਵ ਮੈਰਿਜ ਕਰਵਾਉਣ ਵਾਲੇ ਜੋੜੇ ਸਿਮਰਜੀਤ ਅਤੇ ਗੁਰਪਿਆਰ ਸਿੰਘ ਨੂੰ ਜਾਨ ਤੋਂ ਮਾਰਨ ਵਾਲੇ ਮੱਖਣ ਸਿੰਘ ਨਾਮ ਦੇ ਇੱਕ ਵਿਅਕਤੀ ਨੂੰ ਅਦਾਲਤ ਨੇ ਸਜ਼ਾ-ਏ-ਮੌਤ ਦੀ ਸਜਾ ਸੁਣਾਈ ਹੈ। ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਇਹ ਸਜਾ ਸੁਣ ਕੇ ਵੀ ਕਾਤਲ ਦੇ ਮੂੰਹ ‘ਤੇ ਡਰ ਦੀ ਜਗ੍ਹਾ ਹਸੀ ਸੀ ਤੇ ਉਸ ਹਸੀ ਨੇ ਉਲਟਾ ਮੌਕੇ ‘ਤੇ ਖੜ੍ਹੇ ਲੋਕਾਂ ਨੂੰ ਡਰਾ ਦਿੱਤਾ।

ਦੱਸ ਦਈਏ ਕਿ 16 ਅਪ੍ਰੈਲ ਸਾਲ 2015 ਵਾਲੇ ਦਿਨ ਉਕਤ ਜੋੜੇ ‘ਤੇ ਜਾਨ ਲੇਵਾ ਹਮਲਾ ਕੀਤਾ ਗਿਆ ਸੀ। ਇਹ ਘਟਨਾ ਉਸ ਵੇਲੇ ਵਾਪਰੀ ਸੀ, ਜਦੋਂ ਦੋਵੇਂ ਪਤੀ-ਪਤਨੀ ਆਪਣੀ ਡਿਊਟੀ ‘ਤੇ ਜਾ ਰਹੇ ਸਨ। ਪੁਲਿਸ ਫਾਇਲ ਅਨੁਸਾਰ ਇਸ ਹਮਲੇ ‘ਚ ਹੋਈ ਗੋਲੀਬਾਰੀ ਦੌਰਾਨ ਗੁਰਪਿਆਰ ਸਿੰਘ ਦੀ ਪਤਨੀ ਸਿਮਰਜੀਤ ਤੇ ਉਸਦੇ ਪੇਟ ‘ਚ ਪਲ ਰਿਹਾ 3 ਮਹੀਨਿਆਂ ਦਾ ਬੱਚਾ ਮੌਤ ਦੇ ਮੂੰਹ ‘ਚ ਸਮਾ ਗਏ ਸਨ। ਦਰਅਸਲ ਕੁੜੀ ਸਿਮਰਜੀਤ ਦੇ ਰਿਸ਼ਤੇਦਾਰ ਉਸ ਦੀ ਲਵ ਮੈਰਿਜ ਦੇ ਖਿਲਾਫ ਸਨ, ਤੇ ਇਸ ਰੰਜਿਸ਼ ਕਾਰਨ ਉਨ੍ਹਾਂ ਨੇ ਸਿਮਰਜੀਤ ਤੇ ਉਸਦੇ ਪਤੀ ‘ਤੇ ਹਮਲਾ ਕਰਕੇ ਲੜਕੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਸ ਦੌਰਾਨ ਸਿਮਰਜੀ ਦੇ ਪਤੀ ਗੁਰਪਿਆਰ ਸਿੰਘ ਦੀ ਚੰਗੀ ਕਿਸਮਤ ਰਹੀ ਕਿ ਉਸ ਦੀ ਇਸ ਹਮਲੇ ‘ਚ ਜਾਨ ਬਚ ਗਈ। ਜਿਸ ਤੋਂ ਬਾਅਦ ਆਪਣੀ ਪਤਨੀ ਨੂੰ ਇਨਸਾਫ ਦਿਵਾਉਣ ਲਈ ਗੁਰਪਿਆਰ ਸਿੰਘ ਨੇ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ। ਜਿਸ ‘ਤੋਂ ਬਾਅਦ ਪੁਲਿਸ ਨੇ 7 ਲੋਕਾਂ ਦੇ ਖਿਲਾਫ ਅਦਾਲਤ ਵਿੱਚ ਚਲਾਨ ਪੇਸ਼ ਕੀਤਾ, ਜਿਨ੍ਹਾਂ ‘ਚੋਂ ਕੇਸ ਦਾ ਫੈਸਲਾ ਸੁਣਾਉਣ ਲੱਗਿਆਂ ਅਦਾਲਤ ਨੇ ਲੜਕੀ ਸਿਮਰਜੀਤ ਦੇ ਮਾਮੇ ਦੇ ਮੁੰਡੇ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਤੇ ਇਸ ਤੋਂ ਇਲਾਵਾ ਅਦਾਲਤ ਵੱਲੋਂ 6 ਲੋਕਾਂ ਨੂੰ ਬਰੀ ਕਰ ਦਿੱਤਾ ਗਿਆ ਹੈ।

ਇਸ ਦੌਰਾਨ ਮੌਕੇ ‘ਤੇ ਮੌਜੂਦ ਲੋਕਾਂ ਨੂੰ ਹੈਰਾਨੀ ਹੋਈ ਕਿ ਅਦਾਲਤ ਨੇ ਸਿਮਰਜੀਤ ਦੇ ਮਾਮੇ ਦੇ ਮੁੰਡੇ ਨੂੰ ਮੌਤ ਦੀ ਸਜ਼ਾ ਸੁਣਾਈ ਤੇ ਉਸ ਵੇਲੇ ਵੀ ਉਸਦੇ ਮੂੰਹ ‘ਤੇ ਕੋਈ ਅਫਸੋਸ ਨਹੀਂ ਦਿਖਾਈ ਦਿੱਤਾ। ਸਗੋਂ ਮੁਜਰਮ ਨੇ ਇਹ ਮੌਤ ਦੀ ਸਜ਼ਾ ਹੱਸਕੇ ਸੁਣੀ। ਜਿਹੜਾ ਕਿ ਪੂਰੇ ਸ਼ਹਿਰ ‘ਚ ਚਰਚਾ ਦਾ ਵਿਸ਼ਾ ਬਣ ਗਿਆ।

Facebook Comments
Facebook Comment