• 4:54 pm
Go Back

ਸ਼੍ਰੀ ਰਾਜਪੂਤ ਕਰਨੀ ਸੇਨਾ ਨੇ ਇਹ ਘੋਸ਼ਣਾ ਕਰ ਦਿੱਤੀ ਹੈ ਕਿ ਉਹ ਪਦਮਾਵਤ ਦੇ ਨਿਰਮਾਤਵਾਂ ਨਾਲ ਕੋਈ ਸਮਝੌਤਾ ਨਹੀਂ ਕਰਣਗੇ ਅਤੇ ਜਿਸ ਸਮੇਂ ਫਿਲਮ ਨੂੰ ਰਿਲੀਜ਼ ਕੀਤਾ ਜਾਵੇਗਾ ਉਸ ਸਮੇਂ “ਜਨਾਤਾ ਕਰਫਿਊ” ਲਗਾਇਆ ਜਾਵੇਗਾ। ਕਰਨੀ ਸੇਨਾ ਦੇ ਮੁੱਖ ਲੋਕੇਂਦਰ ਸਿੰਘ ਕਲਵੀ ਜੋ ਫਿਲਮ ਪਦਮਾਵਤ ਦੇ ਖਿਲਾਫ ਨੇ ਉਹਨਾਂ ਨੇ ਮੀਡੀਆ ਨੂੰ ਕਿਹਾ “ਸਾਨੂੰ ਪਹਿਲਾਂ ਸਿਰਫ ਇੱਕ ਗੱਲ ਦਾ ਸਪਸ਼ਟੀਕਰਨ ਚਾਹੀਦਾ ਸੀ ਕਿ ਅਲਾਉਦੀਨ ਖਿਲਜੀ ਅਤੇ ਪਦਮਾਵਤੀ ਦੇ ਵਿਚਾਲੇ ਕੁਝ ਫਿਲਮਾਇਆ ਨਹੀਂ ਗਿਆ ਹੈ, ਪਰ ਹੁਣ ਅਸੀਂ ਕੋਈ ਸਮਝੌਤਾ ਨਹੀਂ ਕਰਾਂਗੇ।”

ਹਾਲਾਂਕਿ ਫਿਲਮ ਪਦਮਾਵਤ ਨੂੰ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ‘ਚ ਬੈਨ ਕਰ ਦਿੱਤਾ ਗਿਆ ਹੈ। ਉਧਰ ਹੀ ਕਰਨੀ ਸੇਨਾ ਚਾਹੁੰਦੀ ਹੈ ਕਿ ਹੋਰ ਵੀ ਰਾਜ ਫਿਲ਼ਮ ਨੂੰ ਬੈਨ ਕਰ ਦੇਣ।
ਫਿਲਹਾਲ ਤਾਂ ਫਿਲਮ ਪਦਮਾਵਤ ਦੀ ਨਵੀਂ ਰਿਲੀਜ਼ਿੰਗ ਤਰੀਕ ਵੀ ਸਾਹਮਣੇ ਆ ਗਈ ਹੈ। ਇਸ ਫਿਲਮ ਨੂੰ 25 ਜਨਵਰੀ ਦੇ ਦਿਨ ਰਿਲੀਜ਼ ਕੀਤਾ ਜਾਵੇਗਾ।

Facebook Comments
Facebook Comment