• 12:06 pm
Go Back

ਪਠਾਨਕੋਟ: ਲੋਕ ਸਭਾ ਚੋਣਾਂ 2019 ਦੇ ਸੱਤਵੇਂ ਤੇ ਅਖੀਰਲੇ ਪੜਾਅ ਦੌਰਾਨ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਵੋਟਿੰਗ ਜਾਰੀ ਹੈ। ਪੰਜਾਬ ਵਿਚ ਕੁੱਲ 2,08,92,674 ਵੋਟਰ ਹਨ। ਜਿਨ੍ਹਾਂ ਵਿਚੋਂ 1,10,59, 828 ਪੁਰਸ਼ ਵੋਟਰ, 98,32,286 ਮਹਿਲਾ ਵੋਟਰ ਅਤੇ 560 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ। ਇਸਦੇ ਨਾਲ ਹੀ ਪੰਜਾਬ ਵਿਚ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਵੋਟਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਇਸ ਦੇ ਨਾਲ ਹੀ ਹਲਕਾ ਭੋਆ ਦੇ ਪਿੰਡ ਭਗਵਾਂਸਰ ਵਿਚ 108 ਸਾਲ ਦੇ ਇੱਕ ਬਜ਼ੁਰਗ ਕਰਮਚੰਦ ਨੇ ਵੋਟ ਪਾਈ ਹੈ। ਇਸ ਬਜ਼ੁਰਗ ਬਾਬੇ ਨੂੰ ਚੋਣ ਕਮਿਸ਼ਨ ਦੇ ਅਧਿਕਾਰੀਆਂ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਸਬੰਧੀ ਗੱਲ ਕਰਦਿਆਂ ਬਜ਼ੁਰਗ ਕਰਮਚੰਦ ਨੇ ਦੱਸਿਆ ਕਿ ਉਨ੍ਹਾਂ ਦੇਸ਼ ਆਜ਼ਾਦ ਹੋਣ ‘ਤੇ ਪਹਿਲੀ ਵਾਰ ਵੋਟ ਪਾਈ ਸੀ ਉਸ ਸਮੇਂ ਉਨ੍ਹਾਂ ਦੀ ਉਮਰ 30 ਸਾਲ ਸੀ।

ਇਸ ਦੇ ਨਾਲ ਵੋਟਾਂ ਪੁਆ ਰਹੇ ਅਧਿਆਪਕ ਸ਼ਸ਼ੀ ਕੁਮਾਰ ਨੇ ਦੱਸਿਆ ਕਿ ਕਰਮਚੰਦ ਇੱਥੋਂ ਦੇ ਸਭ ਤੋਂ ਉਮਰਦਰਾਜ਼ ਵੋਟਰ ਹਨ। ਇਸ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ ਆਖ਼ਰੀ ਪੜਾਅ ਵਿਚ ਜਿਨ੍ਹਾਂ 59 ਖੇਤਰਾਂ ਵਿਚ ਚੋਣਾਂ ਹੋਣੀਆਂ ਸਨ, ਉਨ੍ਹਾਂ ਵਿਚ ਪੰਜਾਬ ਦੀਆਂ 13 ਅਤੇ ਹਿਮਾਚਲ ਦੀਆਂ 4 ਸੀਟਾਂ ਤੋਂ ਇਲਾਵਾ ਚੰਡੀਗੜ੍ਹ ਦੀ ਇੱਕਮਾਤਰ ਸੀਟ ਵੀ ਸ਼ਾਮਿਲ ਹੈ।

Facebook Comments
Facebook Comment