• 6:43 am
Go Back

ਮੋਹਾਲੀ: ਨੈਣਾ ਦੇਵੀ ਮੰਦਰ ‘ਚ ਸ਼ਨੀਵਾਰ ਸਵੇਰੇ ਪੁਲਿਸ ਮੁਕਾਬਲੇ ਦੌਰਾਨ ਇਕ ਗੈਂਗਸਟਰ ਦਾ ਐਨਕਾਊਂਟਰ ਕਰ ਦਿੱਤਾ ਗਿਆ, ਜਦੋਂ ਕਿ 2 ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਮੋਹਾਲੀ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਗੈਂਗਸਟਰ ਸੰਨੀ ਮਸ਼ੀ, ਗੋਲਡੀ ਮਸ਼ੀ ਅਤੇ ਅਮਨਪੁਰੀ ਦਾ ਸਬੰਧ ਪਠਾਨਕੋਟ ਦੇ ‘ਜੱਗੂ ਗੈਂਗ’ ਨਾਲ ਹੈ।
ਇਨ੍ਹਾਂ ਗੈਂਗਸਟਰਾਂ ਨੇ ਬੀਤੀ ਦੇਰ ਰਾਤ ਮੋਹਾਲੀ ਦੇ ਪਿੰਡ ਸੋਹਾਣਾ ਤੋਂ ਗੱਡੀ ਖੋਹੀ ਸੀ, ਜਿਸ ਤੋਂ ਬਾਅਦ ਉਹ ਸ੍ਰੀ ਨੈਣਾ ਦੇਵੀ ਵੱਲ ਭੱਜ ਗਏ ਸਨ। ਗੈਂਗਸਟਰਾਂ ਦਾ ਪਿੱਛਾ ਕਰਨ ਲਈ ਖੁਦ ਐੱਸ. ਐੱਸ. ਪੀ. ਕੁਲਦੀਪ ਸਿੰਘ ਪੁਲਿਸ ਪਾਰਟੀ ਦੀ ਅਗਵਾਈ ਕਰ ਰਹੇ ਸਨ। ਫਿਲਮੀ ਸਟਾਈਲ ‘ਚ ਗੈਂਗਸਟਰਾਂ ਦੇ ਪਿੱਛੇ ਲੱੱਗੀ ਹੋਈ ਪੁਲਿਸ ਵੀ ਸ੍ਰੀ ਨੈਣਾ ਦੇਵੀ ਪੁੱਜ ਗਈ। ਇੱਥੇ ਗੈਂਗਸਟਰਾਂ ਨੇ ਪੁਲਿਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਵਲੋਂ ਵੀ ਜਵਾਬੀ ਫਾਇਰਿੰਗ ‘ਚ ਗੋਲੀਆਂ ਚਲਾਈਆਂ ਗਈਆਂ, ਜਿਸ ਦੌਰਾਨ ਸੰਨੀ ਮਸ਼ੀ ਦੀ ਮੌਤ ਹੋ ਗਈ, ਜਦੋਂ ਕਿ ਗੋਲਡੀ ਮਸ਼ੀ ਤੇ ਅਮਨਦੀਪ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਐੱਸ. ਐੱਸ. ਪੀ. ਚਹਿਲ ਦਾ ਕਹਿਣਾ ਹੈ ਕਿ ਉਕਤ ਗੈਂਗਸਟਰਾਂ ਦੇ ਖਿਲਾਫ ਮੋਹਾਲੀ ਦੇ ਸੋਹਾਣਾ ਥਾਣੇ ‘ਚ ਆਰਮਜ਼ ਐਕਟ ਤਹਿਤ ਸਨੈਚਿੰਗ ਅਤੇ ਜਾਨ ਤੋਂ ਮਾਰਨ ਦੇ ਮਾਮਲੇ ਦਰਜ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਘਟਨਾ ਤੋਂ ਬਾਅਦ ਸ਼ਕਤੀਪੀਠ ਸ੍ਰੀ ਨੈਣਾ ਦੇਵੀ ਮੰਦਰ ਅਤੇ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਇੱਥੇ ਬੱਸ ਅੱਡੇ ਦਾ ਮੁੱਖ ਮਾਰਗ ਪੁਲਿਸ ਨੇ ਬੰਦ ਕਰ ਦਿੱਤਾ ਹੈ ਅਤੇ ਸ਼ਰਧਾਲੂਆਂ ਨੂੰ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਾਹ ਹੈ। ਪੰਜਾਬ ਅਤੇ ਹਿਮਾਚਲ ਪੁਲਿਸ ਨੇ ਬੱਸ ਅੱਡੇ ਨੂੰ ਪੁਲਿਸ ਛਾਉਣੀ ‘ਚ ਤਬਦੀਲ ਕਰ ਦਿੱਤਾ ਹੈ।

Facebook Comments
Facebook Comment