• 3:37 am
Go Back

ਬੁਲ੍ਹੋਵਾਲ : ਬੀਤੀ ਰਾਤ ਨਿੱਜੀ ਰੰਜਸ਼ ਕਾਰਨ ਪਿੰਡ ਲਾਂਬੜਾ ਦੇ ਮੌਜੂਦਾ ਸਰਪੰਚ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਭਰਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਸਾਢੇ ਸੱਤ ਪਿੰਡ ਦਾ ਸਰਪੰਚ ਦਵਿੰਦਰ ਸਿੰਘ (47)ਆਪਣੇ ਮੋਟਰ ਸਾਈਕਲ ‘ਤੇ ਸਵਾਰ ਹੋ ਕੇ ਜਾ ਰਿਹਾ ਸੀ ਇੰਨੇ ਨੂੰ ਜਗਮੋਹਨ ਸਿੰਘ ਆਪਣੀ ਐਕਟਿਵਾ ਤੇ ਆਇਆ ਤੇ ਉਸ ਨੇ ਐਕਟੀਵਾ ਰੋਕ ਉਸ ਦੇ ਅੱਗੇ ਰੱਖੇ ਕਹੀ ਦੇ ਵੰਝੇੇ ਨਾਲ ਸਰਪੰਚ ਦਵਿੰਦਰ ਸਿੰਘ ਤੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆ ਤੇ ਸੱਟਾਂ ਮਾਰੀਆਂ । ਜਦੋਂ ਲੋਕਾਂ ਵੱਲੋਂ ਜਗਮੋਹਨ ਸਿੰਘ ਨੂੰ ਸਰਪੰਚ ਨਾਲ ਕੁੱਟ ਮਾਰ ਕਾਰਨ ਤੋਂ ਰੋਕਿਆ ਗਿਆ ਤਾਂ ਦੋਸ਼ੀ ਮੌਕਾ ਦੇਖ ਫ਼ਰਾਰ ਹੋ ਗਿਆ। ਜ਼ਖਮੀ ਹਾਲਤ ‘ਚ ਸਰਪੰਚ ਨੂੰ ਸ਼ਾਮਚੁਰਾਸੀ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਭੇਜ ਦਿੱਤਾ ਜਿੱਥੇ ਰਾਤ ਉਸ ਦੀ ਮੌਤ ਹੋ ਗਈ।

Facebook Comments
Facebook Comment