• 10:42 am
Go Back
ਨਵੀਂ ਦਿੱਲੀ: ਇਸ ਵਾਰ ਨਵੇਂ ਸਾਲ ਵਿੱਚ ਜੇ ਤੁਸੀਂ ਕਾਰ ਖ਼ਰੀਦਣ ਦੀ ਸੋਚ ਰਹੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਹੀ ਹੈ। ਹੋਰ ਕਾਰ ਕੰਪਨੀਆਂ ਵਾਂਗ ਹੁਣ ਜਪਾਨ ਦੀ ਕਾਰ ਬਣਾਉਣ ਵਾਲੀ ਕੰਪਨੀ ਨਿਸਾਨ ਵੱਲੋਂ ਕੀਮਤਾਂ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਕੰਪਨੀ ਮੁਤਾਬਕ ਨਿਸਾਨ ਦੀਆਂ ਕਾਰਾਂ 2018 ਤੋਂ ਲਗਭਗ 15000 ਰੁਪਏ ਤੱਕ ਮਹਿੰਗੀਆਂ ਹੋਣ ਜਾਣਗੀਆਂ। ਇਸ ਦੇ ਨਾਲ ਹੀ ਨਿਸਾਨ  ਦੇ ਕਾਰ ਬਰਾਂਡ ਡੈਟਸਨ ਦੀਆਂ ਕਾਰਾਂ ਵੀ ਮਹਿੰਗੀਆਂ ਹੋਣਗੀਆਂ। ਇਨ੍ਹਾਂ ਕੀਮਤਾਂ ਵਿੱਚ ਵਾਧਾ ਕੰਪਨੀ ਦੀਆਂ ਸਾਰੀਆਂ ਕਾਰਾਂ ਉੱਤੇ ਲਾਗੂ ਹੋਵੇਗਾ।ਇਸ ਤੋਂ ਪਹਿਲਾਂ ਮਾਰੂਤੀ, ਮਹਿੰਦਰਾ, ਟਾਟਾ, ਟਯੋਟਾ, ਹੌਂਡਾ, ਇਸੂਜੂ ਵਰਗੀਆਂ ਪ੍ਰਮੁੱਖ ਕੰਪਨੀਆਂ ਨਵੇਂ ਸਾਲ ਵਿੱਚ ਕੀਮਤਾਂ ਵਧਾਉਣ ਦਾ ਫ਼ੈਸਲਾ ਕਰ ਚੁੱਕੀਆਂ ਹਨ। ਕੰਪਨੀ ਨੇ ਐਲਾਨ ਕੀਤਾ ਹੈ ਕਿ ਨਿਸਾਨ ਅਤੇ ਡੈਟਸਨ ਬਰਾਂਡ ਦੀਆਂ ਕਾਰਾਂ ਦੀ ਕੀਮਤ ਵਧਾਈ ਗਈ ਹੈ ਜੋ 1 ਜਨਵਰੀ 2018 ਤੋਂ ਲਾਗੂ ਹੋ ਜਾਵੇਗੀ।ਕੰਪਨੀ ਮੁਤਾਬਕ ਬਣਾਉਣ ਦੇ ਖਰਚੇ ਵਾਧੇ ਦੇ ਚਲਦੇ ਨਿਸਾਨ  ਮੋਟਰ ਕਾਰਾਂ ਦੀ ਕੀਮਤ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਜੋ ਕਿ ਜਨਵਰੀ 2018 ਤੋਂ ਲਾਗੂ ਹੋਵੇਗਾ।
Facebook Comments
Facebook Comment