• 2:16 pm
Go Back

ਮੇਲਬਰਨ: ਨਿਊਜ਼ੀਲੈਂਡ ਦੇ ਕ੍ਰਾਇਸਟਚਰਚ ਦੀਆਂ ਮਸਜਿਦਾਂ ‘ਤੇ ਹੋਏ ਭਿਆਨਕ ਹਮਲੇ ਨੂੰ ਲੈ ਕੇ ਵਿਵਾਦਿਤ ਬਿਆਨ ਦੇਣ ਵਾਲੇ ਆਸਟ੍ਰੇਲੀਆਈ ਸੀਨੇਟਰ ‘ਤੇ ਇੱਕ ਨੌਜਵਾਨ ਨੇ ਆਂਡੇ ਨਾਲ ਹਮਲਾ ਕਰ ਦਿੱਤਾ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਸੀਨੇਟਰ ਫਰੇਜਰ ਏਨਿੰਗ ਮੇਲਬਰਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਦੱਸ ਦੇਈਏ ਕਿ ਫਰੇਜਰ ਏਨਿੰਗ ਇਸ ਤੋਂ ਪਹਿਲਾਂ ਵੀ ਕਈ ਵਾਰ ਵਿਵਾਦਤ ਬਿਆਨ ਦਿੰਦੇ ਰਹੇ ਹਨ।

ਫਰੇਜਰ ਏਨਿੰਗ ਦੇ ਸਿਰ ‘ਤੇ ਆਂਡਾ ਭੰਨਣ ਵਾਲੀ ਵੀਡੀਓ ਵਾਇਰਲ ਹੋ ਗਈ ਹੈ ਤੇ ਪੂਰੀ ਦੁਨੀਆ ਵਿੱਚ ਸ਼ੇਅਰ ਕੀਤੀ ਜਾ ਰਹੀ ਹੈ। ਇਸ ਵਿੱਚ ਤੁਸੀ ਵੇਖ ਸਕਦੇ ਹੋ ਕਿ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਫਰੇਜਰ ਏਨਿੰਗ ਦੇ ਸਿਰ ‘ਤੇ ਨੌਜਵਾਨ ਆਂਡਾ ਮਾਰਦਾ ਹੈ ਤੇ ਗੁੱਸੇ ‘ਚ ਆਏ ਏਨਿੰਗ ਪਿੱਛੇ ਮੁੜ ਕੇ ਉਸ ਨੌਜਵਾਨ ਦੇ ਥੱਪੜ ਜੜ ਦਿੰਦਾ ਹੈ। ਇਸ ਤੋਂ ਬਾਅਦ ਉਹ ਉਸ ਨੂੰ ਮਾਰਨ ਲਈ ਅੱਗੇ ਵਧਦਾ ਹੈ ਪਰ ਲੋਕ ਬਚਾਅ ਕਰਦੇ ਹਨ।

ਬਾਅਦ ਵਿੱਚ ਪੁਲਿਸ ਉਸ ਆਂਡਾ ਮਾਰਨ ਵਾਲੇ ਨੌਜਵਾਨ ਨੂੰ ਹਿਰਾਸਤ ‘ਚ ਲੈ ਲਿਆ ਪਰ ਬਾਅਦ ਵਿੱਚ ਉਸਨੂੰ ਰਿਹਾਅ ਕਰ ਦਿੱਤਾ ਗਿਆ। ਦੱਸ ਦੇਈਏ ਕਿ ਏਨਿੰਗ ਨੇ ਨਿਊਜ਼ੀਲੈਂਡ ‘ਚ ਮਸਜਿਦਾਂ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਹਿੰਸਾ ਲਈ ਮੁਸਲਮਾਨ ਪ੍ਰਵਾਸੀਆਂ ਨੂੰ ਜ਼ਿੰਮੇਦਾਰ ਠਹਿਰਾਇਆ ਸੀ। ਇਸ ਟਿੱਪਣੀ ਤੋਂ ਬਾਅਦ ਆਸਟ੍ਰੇਲੀਆਈ ਦੇ ਪੀਐੱਮ ਸਕਾਟ ਮਾਰਿਸਨ ਨੇ ਏਨਿੰਗ ਦੀਆਂ ਟਿੱਪਣੀਆਂ ਨੂੰ ਲੈ ਕੇ ਕਿਹਾ ਹੈ ਕਿ ਆਸਟਰੇਲਿਆ ਵਿੱਚ ਇਸ ਦੀ ਕੋਈ ਥਾਂ ਨਹੀਂ ਹੈ ਨਾਲ ਹੀ ਉਨ੍ਹਾਂ ਨੇ ਟਿੱਪਣੀ ਨੂੰ ਭਿਆਨਕ ਤੇ ਬਦਸੂਰਤ ਵੀ ਦੱਸਿਆ ਹੈ।

Facebook Comments
Facebook Comment