• 7:37 am
Go Back

ਜਲੰਧਰ: ਨਾਜਾਇਜ਼ ਉਸਾਰੀਆਂ ਦੇ ਦੋਸ਼ਾਂ ‘ਚ ਵਿਰੋਧੀ ਪਾਰਟੀਆਂ ਵੱਲੋਂ ਕਈ ਵਾਰ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਘੇਰਿਆ ਗਿਆ ਪਰ ਨਵਜੋਤ ਸਿੱਧੂ ਵੱਲੋਂ ਅੱਜ ਜਲੰਧਰ ਦੇ ਨਗਰ ਨਿਗਮ ਦਫਤਰ ਸਮੇਤ ਕਈ ਵੱਖ-ਵੱਖ ਇਲਾਕਿਆਂ ‘ਚ ਨਾਜਾਇਜ਼ ਇਮਾਰਤਾਂ ‘ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਸਿੱਧੂ ਨੇ ਜਲੰਧਰ ਦੇ ਨਗਰ ਨਿਗਮ ਦਫਤਰ ਸਮੇਤ ਜੰਡੂ ਸਿੰਘਾ ਰੋਡ, ਕਾਲਾ ਸਿੰਘਾ, ਗੋਲ ਮਾਰਕੀਟ, ਮਾਡਲ ਟਾਊਨ, ਆਦਿ ਥਾਵਾਂ ‘ਤੇ ਛਾਪੇਮਾਰੀ ਕਰਦੇ ਹੋਏ ਕਈ ਦੁਕਾਨਾਂ ਨੂੰ ਸੀਲ ਕਰ ਦਿੱਤਾ। ਸਿੱਧੂ ਵੱਲੋਂ ਗੈਰ-ਕਾਨੂੰਨੀ ਕਾਲੋਨੀਆਂ ਨੂੰ ਲੈ ਕੇ ਸਖਤ ਐਕਸ਼ਨ ਲੈਂਦੇ ਹੋਏ 8 ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ।

Facebook Comments
Facebook Comment