• 10:29 am
Go Back

ਨਸ਼ੇੜੀਆਂ ਦਾ ਕਰਨਗੇ ਮੁਫ਼ਤ ਇਲਾਜ
ਚੰਡੀਗੜ੍ਹ( ਦਰਸ਼ਨ ਸਿੰਘ ਖੋਖਰ ): ਪੰਜਾਬ ਵਿੱਚ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ਦਾ ਇਹ ਅਸਰ ਹੋਇਆ ਹੈ ਕਿ ਹੁਣ ਹੋਮੋਪੈਥਿਕ ਡਾਕਟਰ ਵੀ ਨਸ਼ੇੜੀ ਨੌਜਵਾਨਾਂ ਦੇ ਮੁਫ਼ਤ ਇਲਾਜ ਲਈ ਸਰਗਰਮ ਹੋ ਗਏ ਹਨ । ਐਂਟੀ ਕਲਟ ਟਰੱਸਟ ਦੇ ਪ੍ਰਧਾਨ ਭੁਪਿੰਦਰ ਸਿੰਘ ਅਤੇ ਅਨੰਤ ਹੋਮਿਓ ਕਲੀਨਿਕ ਬਠਿੰਡਾ ਦੀ ਡਾਕਟਰ ਕਿਰੀਤਿਕਾ ਕੰਬੋਜ਼ ਨੇ ਐਲਾਨ ਕੀਤਾ ਹੈ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਡਾਕਟਰ ਪੂਰੇ ਪੰਜਾਬ ਵਿੱਚ ਨਸ਼ਾ ਵਿਰੋਧੀ ਮੁਹਿੰਮ ਚਲਾਉਣਗੇ ਅਤੇ ਨੌਜਵਾਨਾਂ ਦਾ ਹੋਮੋਪੈਥਿਕ ਦਵਾਈ ਨਾਲ 21ਦਿਨਾਂ ਦੇ ਕੋਰਸ ਤਹਿਤ ਮੁਫ਼ਤ ਇਲਾਜ ਕਰਨਗੇ।
‘ਨਸ਼ਿਆਂ ਨੂੰ ਨਾਂਹ ਕਹੋ ਜ਼ਿੰਦਗੀ ਨੂੰ ਹਾਂ ਕਹੋ’ ਮੁਹਿੰਮ ਤਹਿਤ ਪੰਜਾਬ ਦੇ ਸਮੂਹ ਨੌਜਵਾਨਾਂ ਤੋਂ ਨਸ਼ਿਆਂ ਦੇ ਵਿਰੋਧ ਵਜੋਂ ਇੱਕ ਫਾਰਮ ਭਰਵਾਇਆ ਜਾਵੇਗਾ। ਜਿਨ੍ਹਾਂ ਪਿੰਡਾਂ ਵਿੱਚ ਵਧੇਰੇ ਨਸ਼ੇੜੀ ਨੌਜਵਾਨ ਹਨ ਉਨ੍ਹਾਂ ਇਲਾਕੇ ਦੇ ਪਿੰਡਾਂ ਵਿੱਚ ਨਸ਼ਾ ਛੁਡਾਊ ਕੈਂਪ ਲਗਾਏ ਜਾਣਗੇ। ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਕਿਰੀਤਿਕਾ ਨੇ ਕਿਹਾ ਕਿ ਉਨ੍ਹਾਂ ਖੁਦ ਨਸ਼ਿਆਂ ਬਾਰੇ ਵਿਸ਼ੇਸ਼ ਦਵਾਈ ਤਿਆਰ ਕੀਤੀ ਹੈ। ਕਿਸੇ ਵੀ ਤਰ੍ਹਾਂ ਦੇ ਵਿਅਕਤੀ ਦਾ ਨਸ਼ਾ ਉਹ 21ਦਿਨ ਦੀ ਦਵਾਈ ਨਾਲ ਛੁਡਵਾ ਸਕਦੇ ਹਨ। ਹੁਣ ਤੱਕ ਉਹ 350 ਤੋਂ ਵੱਧ ਨੌਜਵਾਨਾਂ ਨੂੰ ਨਸ਼ੇ ਛੁਡਾ ਚੁੱਕੇ ਹਨ ਅਤੇ ਦੁਬਾਰਾ ਉਹ ਨੌਜਵਾਨ ਨਸ਼ੇੜੀ ਨਹੀਂ ਬਣੇ। ਇਸ ਮੌਕੇ ਭੁਪਿੰਦਰ ਸਿੰਘ ਨੇ ਕਿਹਾ ਕਿ ਉਹ ਨਸ਼ਾ ਸਮੱਗਲਰਾਂ ਦੇ ਨਾਂ ਵੀ ਪੁਲਿਸ ਨੂੰ ਦੇਣਗੇ ਅਤੇ ਜੇ ਪੁਲਿਸ ਨੇ ਕਾਰਵਾਈ ਕੀਤੀ ਤਾਂ ਉਹ ਖੁਦ ਉਨ੍ਹਾਂ ਦੇ ਨਾਮ ਲੋਕਾਂ ਸਾਹਮਣੇ ਨਸ਼ਰ ਕਰਨਗੇ ।

Facebook Comments
Facebook Comment