• 8:54 am
Go Back

ਖਹਿਰਾ ਦਾ ਖੁਲਾਸਾ, ਸਿਸੋਦੀਆ ਨੇ ਮੈਨੂੰ ਖੁਦ ਕਿਹਾ ਸੀ ਕਿ ਇਹ ਸਾਡੀ ਰਣਨੀਤੀ ਹੈ ਚੁੱਪ ਰਹੋ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਬਾਗੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਅੱਜ ਇਹ ਕਹਿ ਕੇ ਸਿਆਸੀ ਧਮਾਕਾ ਕਰ ਦਿੱਤਾ ਕਿ ਭਗਵੰਤ ਮਾਨ ਨੇ ਨਸ਼ਿਆਂ ਦੇ ਮੁੱਦੇ ‘ਤੇ ‘ਆਪ’ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਦਿੱਤਾ ਸੀ। ਖਹਿਰਾ ਅਨੁਸਾਰ ਇਸ ਸਾਜਿਸ਼ ‘ਚ ਆਪ ਦੀ ਹਾਈਕਮਾਂਡ ਵੀ ਸ਼ਾਮਲ ਸੀ ਜਿਸ ਨਾਲ ਸਲਾਹ ਕਰ ਕੇ ਹੀ ਭਗਵੰਤ ਮਾਨ ਨੇ ਇਹ ਸਾਰਾ ਡਰਾਮਾ ਰਚਿਆ ਸੀ। ਸੁਖਪਾਲ ਖਹਿਰਾ ਅੱਜ ਇਥੇ ਆਪਣੇ ਕੁਝ ਵਿਧਾਇਕ ਸਾਥੀਆਂ ਨਾਲ ਮਿਲ ਕੇ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਖਹਿਰਾ ਨੇ ਕਿਹਾ ਕਿ ਉਹ ਹਾਲੇ ਤੱਕ ਇਹ ਨਹੀਂ ਚੁਣਦੇ ਸਨ ਕਿ ਪਾਰਟੀ ਦੀ ਕਿਸੇ ਵੀ ਅੰਦਰੂਨੀ ਗੱਲ ਨੂੰ ਜੱਗ ਜਾਹਰ ਕੀਤਾ ਜਾਵੇ ਪਰ ਪਰ ਅੱਜ ਹਲਾਤ ਤੋਂ ਮਜਬੂਰ ਹੋ ਕੇ ਉਨ੍ਹਾਂ ਨੂੰ ਇਹ ਖੁਲਾਸਾ ਕਰਨਾ ਪਿਆ ਹੈ ਕਿ ਚਾਰ ਮਹੀਨੇ ਪਹਿਲਾਂ ਮਨੀਸ਼ ਸਿਸੋਦੀਆ ਦੀ ਅਗਵਾਈ ‘ਚ ਆਮ ਆਦਮੀ ਪਾਰਟੀ ਦੀ ਇੱਕ ਮੀਟਿੰਗ ਤੋਂ ਬਾਅਦ ਉਹ ਸਿਸੋਦੀਆ ਨੂੰ ਆਪਣੇ ਘਰ ਲੈ ਗਏ ਸਨ ਜਿਥੇ ਕਿ ਸਿਸੋਦੀਆ ਨੇ ਵੱਖਰੇ ਕਮਰੇ ‘ਚ ਜਾ ਕੇ ਉਨ੍ਹਾਂ ਨਾਲ ਨਰਾਜ਼ਗੀ ਜ਼ਾਹਰ ਕਰਦੇ ਕਿਹਾ ਸੀ ਕਿ ਤੁਹਾਨੂੰ ਭਗਵੰਤ ਮਾਨ ਵੱਲੋਂ ਨਸ਼ਿਆਂ ਦੇ ਮੁੱਦੇ ‘ਤੇ ਪਾਰਟੀ ਤੋਂ ਅਸਤੀਫਾ ਦਿੱਤੇ ਜਾਣ ‘ਤੇ ਇੰਨੀ ਜਲਦੀ ਤੱਤਾ ਹੋਣ ਦੀ ਲੋੜ ਨਹੀਂ ਸੀ। ਮਾਨ ਨੇ ਮਜੀਠੀਆ ਤੋਂ ਕੇਜਰੀਵਾਲ ਵੱਲੋਂ ਮੁਆਫੀ ਮੰਗੇ ਜਾਣ ਤੋਂ ਬਾਅਦ ਜੋ ਅਸਤੀਫ਼ਾ ਦਿੱਤਾ ਸੀ ਉਹ ਪਾਰਟੀ ਦੀ ਰਣਨੀਤੀ ਸੀ ਤੇ ਸਾਡੇ ਨਾਲ ਸਲਾਹ ਕਰਕੇ ਹੀ ਉਨ੍ਹਾਂ ਨੇ ਅਜਿਹਾ ਕੀਤਾ ਹੈ ਤੇ ਜੇਕਰ ਤੁਸੀਂ ਵੀ ਕੋਈ ਅਜਿਹਾ ਕਦਮ ਚੁੱਕਣਾ ਸੀ ਤਾਂ ਤੁਹਾਨੂੰ ਵੀ ਸਾਡੇ ਨਾਲ ਸਲਾਹ ਮਸ਼ਵਰਾ ਕੜਕੇ ਸਹਿਮਤੀ ਨਾਲ ਅਸਤੀਫ਼ਾ ਦੇਣਾ ਚਾਹੀਦਾ ਸੀ।

Facebook Comments
Facebook Comment