• 7:44 am
Go Back

ਮੂੰਹ ਵੱਲ ਦੇਖਦੇ ਰਹਿ ਗਏ ਵਿਰੋਧੀ

ਸੰਗਰੂਰ : ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ `ਚ ਨੌਜਵਾਨਾਂ ਨੂੰ ਮੁਫਤ ਸਮਾਰਟਫੋਨ ਦੇਣ ਦਾ ਵਾਅਦਾ ਕੀਤਾ ਸੀ। ਪਰ ਡੇਢ ਸਾਲ ਲੰਘ ਜਾਣ ਦੇ ਬਾਵਜੂਦ ਵੀ ਅਜੇ ਇਸ ਵਾਅਦੇ ਨੂੰ ਕੋਈ ਬੂਰ ਨਹੀਂ ਪਿਆ, ਜਿਸ ਨੂੰ ਲੈ ਕੇ ਲੁਧਿਆਣਾ `ਚ ਆਮ ਆਦਮੀ ਪਾਰਟੀ ਵਾਲਿਆਂ ਨੇ ਨਕਲੀ ਸਮਾਰਟ ਫੋਨ ਵੰਡ ਕੇ ਕੈਪਟਨ ਸਰਕਾਰ ਨੂੰ ਭੰਡਿਆ ਸੀ। ਪਰ ਹੁਣ ਪੂਰੇ ਮਾਮਲੇ `ਤੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੇ ਬਿਆਨ ਨੇ ਪੰਜਾਬ ਦੇ ਨੌਜਵਾਨਾਂ ਦੇ ਚਿਹਰਿਆਂ `ਤੇ ਮੁਸਕਾਨ ਲਿਆ ਦਿੱਤੀ ਹੈ। ਸੰਗਰੂਰ `ਚ ਪੀ.ਆਰ.ਟੀ.ਸੀ. ਦੇ ਕਈ ਨਵੇਂ ਰੂਟਾਂ ਨੂੰ ਹਰੀ ਝੰਡੀ ਦਿਖਾਉਣ ਪੁੱਜੇ ਵਿਜੈਇੰਦਰ ਸਿੰਗਲਾ ਨੇ ਕਿਹਾ ਕੀ ਆਉਣ ਵਾਲੇ ਤਿੰਨ ਮਹੀਨਿਆਂ `ਚ ਪੰਜਾਬ ਦੇ ਹਰੇਕ ਨੌਜਵਾਨ ਦੀ ਜੇਬ `ਚ ਕੈਪਟਨ ਸਰਕਾਰ ਵੱਲੋਂ ਦਿੱਤਾ ਗਿਆ ਮੋਬਾਇਲ ਫੋਨ ਹੋਏਗਾ।

ਫਿਲਹਾਲ ਕੈਬਨਿਟ ਮੰਤਰੀ ਵੱਲੋਂ ਨੌਜਵਾਨਾਂ ਤੋਂ 3 ਮਹੀਨਿਆਂ ਦੀ ਮੋਹਲਤ ਹੋਰ ਲੈ ਲਈ ਗਈ ਹੈ। ਪਰ ਹੁਣ ਸਭ ਦੀਆਂ ਨਜ਼ਰਾਂ ਇਸ ਗੱਲ `ਤੇ ਟਿਕੀਆਂ ਰਹਿਣਗੀਆਂ ਕਿ ਕੀ ਇਹ ਵਾਅਦਾ ਊਠ ਦਾ ਬੁੱਲ ਸਾਬਤ ਹੋਏਗਾ ਜਾਂ ਫੇਰ ਸੱਚੀਂ ਹੀ ਕੈਪਟਨ ਸਰਕਾਰ ਦਾ ਸਮਾਰਟ ਫੋਨ ਨੌਜਵਾਨਾਂ ਦੀਆਂ ਜੇਬਾਂ `ਚ ਘੰਟੀਆਂ ਮਾਰ ਮਾਰ ਆਪਣੇ ਅਸਲੀ ਹੋਣ ਦਾ ਸਬੂਤ ਦੇਵੇਗਾ।

Facebook Comments
Facebook Comment