• 11:23 am
Go Back

ਚੰਡੀਗੜ੍ਹ: (ਦਰਸ਼ਨ ਸਿੰਘ ਖੋਖਰ)  ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਖਿਰ ਆਪਣੇ ਓ ਐਸ ਡੀ ਸੇਵਾ ਮੁਕਤ ਆਈ ਏ ਐਸ ਅਮਰ ਸਿੰਘ ਤੋਂ ਕਿਨਾਰਾ ਕਰ ਲਿਆ ਹੈ । ਸਿੱਧੂ ਅਮਰ ਸਿੰਘ ਦੇ ਕੰਮ ਕਰਨ ਦੇ ਤਰੀਕੇ ਤੋਂ ਖੁਸ਼ ਨਹੀਂ ਸਨ । ਸੂਤਰਾਂ ਅਨੁਸਾਰ ਉਸਦੀ ਛੁੱਟੀ ਕਰ ਦਿੱਤੀ ਗਈ ਹੈ। ਅਮਰ ਸਿੰਘ ਨੇ ਦਫਤਰ ਆਉਣਾ ਬੰਦ ਕਰ ਦਿੱਤਾ ਹੈ । ਸਿੱਧੂ ਜਦੋ ਤੋਂ ਮੰਤਰੀ ਬਣੇ ਹਨ ਵਿਭਾਗ ਦਾ ਕੰਮ ਅਮਰ ਸਿੰਘ ਤੋਂ ਸਲਾਹ ਲੈ ਕੇ ਕਰ ਰਹੇ ਸਨ। ਸੂਤਰਾਂ ਦਾ ਕਹਿਣਾ ਹੈ ਸਿੱਧੂ ਅਮਰ ਸਿੰਘ ਦੇ ਕੰਮ ਕਾਜ ਤੋਂ ਖੁਸ਼ ਨਹੀਂ ਸਨ ਤੇ ਅਮਰ ਸਿੰਘ ਵਿਭਾਗ ਵਿਚ ਭਾਰੂ ਪੈ ਰਿਹਾ ਸੀ ਤੇ ਸਿੱਧੂ ਦੇ ਸਲਾਹਕਾਰ ਹੋਣ ਦੇ ਨਾਤੇ ਅਮਰ ਸਿੰਘ ਕੋਈ ਚੰਗੀ ਸਲਾਹ ਨਹੀਂ ਦੇ ਸਕੇ ਕਈ ਮਾਮਲਿਆਂ ਚ ਸਿੱਧੂ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ। ਅਮਰ ਸਿੰਘ ਸਿੱਧੂ ਨਾਲੋਂ ਜ਼ਿਆਦਾ ਭਾਰੂ ਪੈ ਗਏ ਸਨ। ਵਿਭਾਗ ਵਿਚ ਉਸਦਾ ਦਖ਼ਲ ਕਾਫੀ ਵੱਧ ਗਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਅਮਰ ਸਿੰਘ ਦੀ ਜਗ੍ਹਾ ਹੁਣ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਅਮਰ ਸਿੰਘ ਦਾ ਕੰਮ ਸੰਭਾਲਣ ਜਾ ਰਹੀ ਹੈ ਸਿੱਧੂ ਪਿਛਲੀ ਸਰਕਾਰ ਚ ਮੁੱਖ ਸੰਸਦੀ ਸਕੱਤਰ ਰਹਿ ਚੁੱਕੀ ਹੈ ਤੇ ਉਸ ਕੋਲ ਚੰਗਾ ਅਨੁਭਵ ਹੈ।ਸਿੱਧੂ ਦੀ ਤਰ੍ਹਾਂ ਇਕ ਇਮਾਨਦਾਰ ਹੈ। ਸਿੱਧੂ ਦੀ ਪਤਨੀ ਹੁਣ ਵਿਭਾਗ ਦਾ ਕੰਮ ਕਾਜ ਦੇਖੇਗੀ। ਸੂਤਰਾਂ ਦਾ ਕਹਿਣਾ ਹੈ ਦੋਵੇਂ ਮਿਲ ਕਿ ਵਿਭਾਗ ਨੂੰ ਚਲਾਉਣ ਜਾ ਰਹੇ ਹਨ।ਸੂਤਰਾਂ ਦਾ ਕਹਿਣਾ ਹੈ ਕਿ ਨਵਜੋਤ ਕੌਰ ਸਿੱਧੂ ਕੱਲ ਤੋਂ ਦਫ਼ਤਰ ਆਏਗੀ। ਇਸ ਮਾਮਲੇ ਚ ਨਵਜੋਤ ਸਿੰਘ ਸਿੱਧੂ ਨਾਲ ਸੰਪਰਕ ਕੀਤਾ ਗਿਆ ਤਾਂ ਹੋ ਨਹੀਂ ਸਕਿਆ।

Facebook Comments
Facebook Comment