• 4:21 pm
Go Back
-67 ਕੁਇੰਟਲ ਸੁੱਕਾ ਦੁੱਧ, 270 ਬੋਰੀਆਂ ਤੇ ਧਨਵੀ ਦੇਸੀ ਘਿਓ ਦੇ 500 ਖਾਲੀ ਡੱਬੇ ਬਰਾਮਦ

ਪਟਿਆਲਾ : ਜਿਲ੍ਹਾ ਪੁਲਿਸ ਵੱਲੋਂ ਦੇਵੀਗੜ੍ਹ ਵਿਖੇ ਨਕਲੀ ਦੁੱਧ ਤੇ ਨਕਲੀ ਪਨੀਰ ਬਣਾਉਣ ਵਾਲੀ ਮੈਸ: ਸਿੰਗਲਾ ਮਿਲਕ ਚਿਲਿੰਗ ਸੈਂਟਰ ਦੇਵੀਗੜ੍ਹ ਫ਼ੈਕਟਰੀ ਨੂੰ ਬੇਨਕਾਬ ਕਰਨ ਤੋਂ ਬਾਅਦ ਫ਼ੈਕਟਰੀ ਮਾਲਕ ਦੇ ਦੇਵੀਗੜ੍ਹ ਸਥਿਤ ਜਗਜੀਤ ਕਲੋਨੀ ਵਿਖੇ ਘਰ ‘ਤੇ ਮਾਰੇ ਛਾਪੇ ਦੌਰਾਨ ਨਕਲੀ ਦੁੱਧ, ਪਨੀਰ ਅਤੇ ਘਿਓ ਬਣਾਉਣ ਲਈ ਵਰਤੇ ਜਾਂਦੇ ਸਪਰੇਟੇ ਦੁੱਧ ਦੇ ਸੁੱਕੇ ਪਾਊਡਰ ਦੀਆਂ ਵੱਖ-ਵੱਖ ਮਾਰਕੇ ਦੀਆਂ ਬਰਾਮਦ ਕੁੱਲ ਵਜ਼ਨ 67 ਕਵਿੰਟਲ 50 ਕਿਲੋ ਦੀਆਂ 270 ਬੋਰੀਆਂ ਅਤੇ ਧਾਨਵੀ ਦੇਸੀ ਘਿਓ ਦੇ 500 ਖਾਲੀ ਡੱਬੇ ਬਰਾਮਦ ਕੀਤੇ ਹਨ ਇਸ ਮਾਮਲੇ ਪੁਲਿਸ ਨੇ ਇਕ ਹੋਰ ਵਿਅਕਤੀ ਜੈ ਭਗਵਾਨ ਸਪੁੱਤਰ ਮੋਹਿੰਦਰ ਪੰਡਿਤ ਵਾਸੀ ਬਾਓਪੁਰ ਜਿਲਾ ਕੈਂਥਲ ਹਰਿਆਣਾ ਨੂੰ ਵੀ ਗ੍ਰਿਫਤਾਰ ਕੀਤਾ ਹੈ, ਪੁਲਿਸ ਨੇ ਅੱਜ ਦੋਵਾਂ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਸੀ ਜਿੱਥੇ ਅਦਾਲਤ ਨੇ ਦੋਵਾਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ।

 

Facebook Comments
Facebook Comment