• 7:53 am
Go Back

ਸਿੰਗਾਪੁਰ: ਭਾਰਤੀ ਮੂਲ ਦੀ ਇਕ ਸਿੱਖ ਮਹਿਲਾ ਨੂੰ ਸਿੰਗਾਪੁਰ ‘ਚ ਘੁਟਾਲੇ ਤੇ ਧੋਖਾਧੜੀ ਦੇ ਜ਼ੁਰਮਾਂ ਹੇਠ 33 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਮੁਤਾਬਕ ਮਹਿਲਾ ਨੂੰ ਇਹ ਸਜ਼ਾ ਜਲ ਸੈਨਾ ਵਿੱਚ ਹੋਏ ਘੁਟਾਲੇ ਤੇ ਧੋਖਾਧੜੀ ਦੇ ਕੇਸ ਵਿੱਚ ਮਿਲੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕੀ ਜਲ ਸੈਨਾ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਭ੍ਰਿਸ਼ਟਾਚਾਰ ਦਾ ਕੇਸ ਸੀ। ਜ਼ਿਕਰਯੋਗ ਹੈ ਕਿ 57 ਸਾਲਾ ਗੁਰਸ਼ਰਨ ਕੌਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ 33 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜ਼ਿਲ੍ਹਾ ਜੱਜ ਸੈਫੂਦੀਨ ਸਾਰੂਵਾਨ ਵੱਲੋਂ ਸੁਣਾਏ ਫੈਸਲੇ ਅਨੁਸਾਰ 33 ਮਹੀਨਿਆਂ ਦੀ ਸਜ਼ਾ ਦੇ ਨਾਲ-ਨਾਲ ਉਸ ਨੂੰ 1,30,278 ਸਿੰਗਾਪੁਰੀ ਡਾਲਰ ਸਿੰਗਾਪੁਰ ਦੀ ਕਰੱਪਟ ਪ੍ਰੈਕਟਿਸ ਜਾਂਚ ਬਿਊਰੋ ਨੂੰ ਅਦਾ ਕਰਨੇ ਪੈਣਗੇ।
ਸਿੰਗਾਪੁਰ ਵਾਸੀ ਗੁਰਸ਼ਰਨ ਕੌਰ ਸ਼ਾਰੌਨ ਰਾਸ਼ੇਲ ਅਮਰੀਕੀ ਨੇਵੀ ਵਿੱਚ ਮੋਹਰੀ ਇਕਰਾਰ ਮਾਹਿਰ ਦੇ ਤੌਰ ‘ਤੇ ਕੰਮ ਕਰਦੀ ਸੀ। ਉਹ ਸਮੁੰਦਰੀ ਜਹਾਜ਼ਾਂ ਦੇ ਪ੍ਰਬੰਧ ਲਈ ਲੱਖਾਂ ਡਾਲਰਾਂ ਦੇ ਇਕਰਾਰ ਕਰਦੀ ਸੀ। ਇਸ ਦੇ ਨਾਲ ਹੀ ਇਕਰਾਰ ਲਿਖਣ ਤੇ ਬੋਲੀਆਂ ਦੇ ਮੁਲਾਂਕਣ ਦੀ ਵੀ ਜ਼ਿੰਮੇਵਾਰੀ ਉਸਦੀ ਸੀ।
ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਮੁਤਾਬਕ ਗੁਰਸ਼ਨ ਕੌਰ ‘ਤੇ ਮਲੇਸ਼ੀਆ ‘ਚ ਸਮੁੰਦਰੀ ਜਹਾਜ਼ਾਂ ਦੀ ਕੰਪਨੀ ਗਲੈਨ ਡਿਫੈਂਸ ਮੈਰੀਨ (ਏਸ਼ੀਆ) (ਜੀਡੀਐਮਏ) ਦੇ ਸੀਈਓ ਲੇਨਾਰਡ ਗਲੈੱਨ ਫਰਾਂਸਿਸ ਤੋਂ 130,000 ਸਿੰਗਾਪੁਰੀ ਡਾਲਰ ਰਿਸ਼ਵਤ ਲੈਣ ਬਦਲੇ ਅਮਰੀਕੀ ਨੇਵੀ ਦੀ ਖ਼ੁਫੀਆ ਜਾਣਕਾਰੀ ਸਾਂਝੀ ਕਰਨ ਦੇ ਦੋਸ਼ ਲੱਗੇ ਸਨ।

Facebook Comments
Facebook Comment