• 11:22 pm
Go Back

ਬਰੈਂਪਟਨ: ਕੁਝ ਸ਼ਖਸੀਅਤਾਂ ਇਸ ਸੰਸਾਰ ਨੂੰ ਅਲਵਿਦਾ ਆਖ ਜਾਂਦੀਆਂ ਹਨ ਪਰ ਉਹਨਾਂ ਦੀ ਯਾਦ ਵਿਚ ਕੁਝ ਦਿਨ ਇਸ ਤਰਾਂ ਦੇ ਮਨਾਏ ਜਾਣ ਲੱਗਦੇ ਹਨ ਕਿ ਉਸ ਰੂਹ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾ ਸਕੇ। ਇਸੇਤਰਾਂ ਬਾਲੀਵੁਡ ਦੀ ਗਾਇਕੀ ਵਿਚ ਆਪਣਾ ਲੋਹਾ ਮਨਵਾ ਚੁੱਕੇ ਮੁਹੰਮਦ ਰਫੀ ਮਿਊਜੀਕਲ ਨਾਅ ਦਾ ਈਵੈਂਟ ਰਿਧਮ ਸਟਾਰ ਇੰਟਰਟੇਨਮੈਂਟ ਵੱਲੋਂ ਬਰੈਂਪਟਨ ‘ਚ ਮੁਹੰਮਦ ਰਫੀ ਮਿਊਜ਼ੀਕਲ ਕਰਵਾਇਆ ਗਿਆ। ਜਿਸ ਵਿਚ ਉਹਨਾਂ ਦੇ ਪੁਰਾਣੇ ਗੀਤ ਨਾਮੀ ਗਾਇਕਾਂ ਨੇ ਗਏ ਅਤੇ ਉਥੇ ਮੌਜੂਦ ਲੋਕਾਂ ਵਿਚ ਖੁਸ਼ੀ ਦਾ ਆਲਮ ਵੇਖਣ ਨੂੰ ਮਿਲਿਆ। ਇਸ ਮੌਕੇ ਲੋਕਾਂ ਦਾ ਕਹਿਣਾ ਸੀ ਕਿ ਮੁਹੰਮਦ ਰਫੀ ਸਾਹਿਬ ਦੀ ਬਾਲੀਵੁਡ ਦੀ ਗਾਇਕੀ ਨੂੰ ਬਹੁਤ ਵੱਡੀ ਦੇਣ ਹੈ। ਉਹਨਾਂ ਦੇ ਗੀਤ ਉਹਨਾਂ ਦੇ ਨਾਲ ਹੀ ਅਮਰ ਹੋ ਗਏ ਹਨ ਅਤੇ ਇਸੇ ਲਈ ਅੱਜ ਵੀ ਲੋਕ ਉਹਨਾਂ ਦੇ ਗੀਤਾਂ ਨੂੰ ਬੜੇ ਹੀ ਚਾਅ ਦੇ ਨਾਲ ਸੁਣਦੇ ਹਨ ਅਤੇ ਜਦੋਂ ਕੈਨੇਡਾ ਵਾਸੀਆਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਸਬੰਧ ਵਿਚ ਕੋਈ ਸ਼ੋਅ ਹੈ ਤਾਂ ਉਹ ਇਸ ਸ਼ੋਅ ਵਿਚ ਹਾਜਰੀ ਲਗਵਾਉਣਾ ਕਦੀ ਵੀ ਨਹੀਂ ਭੁੱਲਦੇ।

Facebook Comments
Facebook Comment