• 2:16 pm
Go Back

ਫ਼ਿਰੋਜ਼ਪੁਰ : ਬੀਤੇ ਦਿਨੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਨੂੰ ਸਖਤ ਹੁਕਮ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਕਿਸੇ ਜ਼ਿਲ੍ਹੇ ਅੰਦਰ ਨਸ਼ੇ ਕਾਰਨ ਕੋਈ ਵਿਅਕਤੀ ਮਾਰਿਆ ਗਿਆ ਤਾਂ ਉਸ ਇਲਾਕੇ ਦੇ ਥਾਣਾ ਮੁਖੀ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ, ਪਰ ਇੰਝ ਜਾਪਦਾ ਹੈ ਜਿਵੇਂ ਕੈਪਟਨ ਦੇ ਇਹ ਹੁਕਮ ਸਿਰਫ ਸਿਆਸੀ ਜ਼ੁਮਲਾ ਬਣ ਕੇ ਹੀ ਰਿਹਾ ਗਿਆ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਫਿਰੋਜ਼ਪੁਰ ‘ਚ ਇੱਕ ਹਫਤੇ ਅੰਦਰ ਹੀ 2 ਵਿਅਕਤੀਆਂ ਦੀ ਮੌਤ ਹੋ ਚੁਕੀ ਹੈ ਤੇ ਹੁਣ ਉਸ ਮਮਦੋਟ ਹਲਕੇ ਅੰਦਰ 27 ਸਾਲਾ ਇੱਕ ਨੌਜਵਾਨ ਨੂੰ ਨਸ਼ੇ ਦੀ ਓਵਰਡੋਜ਼ ਨੇ ਮਾਰ ਦਿੱਤਾ ਹੈ। ਜਿਹੜਾ ਮਮਦੋਟ ਥਾਣਾ ਪੰਜਾਬ ਦੇ ਉਨ੍ਹਾਂ 124 ਥਾਣਿਆਂ ਵਿੱਚ ਸ਼ੁਮਾਰ ਹੈ ਜਿਹੜੇ ਕਿ ਨਸ਼ਿਆਂ ਕਾਰਨ ਐਸਟੀਐਫ ਦੀ ਰਡਾਰ ‘ਤੇ ਹਨ। ਇਸ ਘਟਨਾ ਤੋਂ ਬਾਅਦ ਇਸ ਦੁਖੀ ਪਰਿਵਾਰ ਦੇ ਮੈਂਬਰਾਂ ਨੇ ਵੀ ਸਰਕਾਰ ਨੂੰ ਪੰਜਾਬ ‘ਚ ਵੱਗਦੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣ ਦੀ ਬੇਨਤੀ ਕੀਤੀ ਹੈ। ਹਾਲਾਤ ਇਹ ਹਨ ਕਿ ਇਸ ਮੌਤ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰ ਇੰਨੇ ਦੁਖੀ ਹੋ ਚੁਕੇ ਹਨ ਕਿ ਉਹ ਹੁਣ ਨਸ਼ਾ ਵੇਚਣ ਵਾਲਿਆਂ ਨੂੰ ਸਬਕ ਸਿਖਾਉਣ ਲਈ ਕਨੂੰਨ ਹੱਥ ਵਿੱਚ ਲੈਣ ਦੀਆਂ ਗੱਲਾਂ ਕਰਨ ਲੱਗ ਪਏ ਹਨ।

ਇਸ ਸਬੰਧੀ ਮ੍ਰਿਤਕ ਦੇ ਭਰਾ ਨੇ ਬੋਲਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੇ ਮੁਹੱਲੇ ‘ਚ ਕੋਈ ਨਸ਼ਾ ਵੇਚਦਾ ਫੜਿਆ ਜਾਂਦਾ ਹੈ ਤਾਂ ਉਸ ਖਿਲਾਫ ਉਹ ਸਖਤ ਕਾਰਵਾਈ ਕਰਨਗੇ ਇੱਥੋਂ ਤੱਕ ਕਿ ਉਸ ਦੀ ਕੁੱਟਮਾਰ ਵੀ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਤਸਕਰ ਨੂੰ ਪੁਲਿਸ ਹਵਾਲੇ ਕਰ ਦਿੱਤਾ ਜਾਵੇਗਾ। ਇੱਥੇ ਹੀ ਬੋਲਦਿਆਂ ਮ੍ਰਿਤਕ ਇੱਕ ਹੋਰ ਰਿਸ਼ਤੇਦਾਰ ਨੇ ਕਿਹਾ ਕਿ ਇਸ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ ਕਾਰਨ ਹੋਈ ਹੈ ਤੇ ਉਹ ਕੈਪਟਨ ਸਰਕਾਰ ਕੋਲ ਨਸ਼ੇ ਦੀ ਵਿਕਰੀ ਰੋਕਣ ਲਈ ਬੇਨਤੀ ਕਰਦੇ ਹਨ। ਇਸ ਵਿਅਕਤੀ ਨੇ ਵੀ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਹੁਣ ਜਿਹੜਾ ਕੋਈ ਨਸ਼ਾ ਤਸਕਰ ਉਨ੍ਹਾਂ ਦੇ ਮੁਹੱਲੇ ‘ਚ ਆਇਆ ਪਹਿਲਾਂ ਤਾਂ ਉਸ ਨੂੰ ਉਹ ਖੁਦ ਮਾਂਜਣਗੇ (ਕੁੱਟਣਗੇ) ਅਤੇ ਫਿਰ ਪੁਲਿਸ ਹਵਾਲੇ ਕੀਤਾ ਜਾਵੇਗਾ।

ਕੀ ਹੈ ਇਹ ਪੂਰਾ ਮਾਮਲਾ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

Facebook Comments
Facebook Comment