Go Back

ਅੰਮ੍ਰਿਤਸਰ: ਅੰਮ੍ਰਿਤਸਰ ਰੇਲ ਹਾਦਸੇ ‘ਤੇ ਸਿਆਸਤ ਲਗਾਤਾਰ ਗਰਮਾਈ ਹੋਈ ਹੈ। ਅਕਾਲੀ ਦਲ ਸਿੱਧੂ ਪਰਿਵਾਰ ਨੂੰ ਨਿਸ਼ਾਨੇ ‘ਤੇ ਰੱਖ ਕੇ ਬਿਆਨਬਾਜ਼ੀ ਕਰ ਰਿਹਾ ਹੈ। ਅਜਿਹੇ ਵਿੱਚ ਹੁਣ ਵੱਡਾ ਇਲਜ਼ਾਮ ਸਿੱਧੂ ਜੋੜੇ ‘ਤੇ ਬਿਕਰਮ ਸਿੰਘ ਮਜੀਠੀਆ ਨੇ ਲਗਾਇਆ ਹੈ। ਕੌਂਸਲਰ ਮਿੱਠੂ ਮਦਾਨ ਦੀ ਵਾਇਰਲ ਹੋਈ ਵੀਡੀਓ ਨੂੰ ਅਧਾਰ ਬਣਾ ਕੇ ਮਜੀਠੀਆ ਦਾ ਕਹਿਣਾ ਹੈ ਕਿ ਮਿੱਠੂ ਮਦਾਨ, ਸਿੱਧੂ ਦੇ ਘਰ ‘ਚ ਛੁਪਿਆ ਹੋਇਆ ਹੈ।

ਦੱਸ ਦਈਏ ਕਿ ਅੰਮ੍ਰਿਤਸਰ ‘ਚ ਹੋਏ ਦਸਹਿਰੇ ਦਾ ਪ੍ਰਬੰਧਕ ਮਿੱਠੂ ਮਦਾਨ ਸੀ। ਜੋ ਸਿੱਧੂ ਪਰਿਵਾਰ ਦਾ ਬੇਹੱਦ ਕਰੀਬੀ ਕਿਹਾ ਜਾ ਰਿਹਾ ਹੈ। ਏਸੇ ਦੁਸਹਿਰਾ ਪ੍ਰੋਗਰਾਮ ਮੌਕੇ ਰੇਲ ਹਾਦਸਾ ਵਾਪਰਿਆ ਅਤੇ 60 ਦੇ ਕਰੀਬ ਲੋਕਾਂ ਦੀ ਜਾਨ ਚਲੀ ਗਈ। ਲਿਹਾਜ਼ਾ ਹੁਣ ਮਿੱਠੂ ਮਦਾਨ ਕਿੱਥੇ ਹੈ, ਇਸ ਬਾਰੇ ਤਾਂ ਕੁਝ ਪਤਾ ਨਹੀਂ ਪਰ ਮਜੀਠੀਆ ਦੇ ਇਲਜ਼ਾਮ ‘ਤੇ ਸਿੱਧੂ ਦੇ ਜਵਾਬ ਦਾ ਇੰਤਜ਼ਾਰ ਰਹੇਗਾ।

Facebook Comments
Facebook Comment