• 4:19 pm
Go Back
dubai-bus-accident

ਦੁਬਈ: ਸੰਯੁਕਤ ਅਰਬ ਅਮੀਰਾਤ ‘ਚ ਓਮਾਨ ਤੋਂ ਆ ਰਹੀ ਬਸ ਦੇ ਹਾਦਸਾਗ੍ਰਸਤ ਹੋਣ ਦੇ ਚਲਦੇ ਘੱਟੋਂ-ਘੱਟ 17 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ‘ਚ ਲਗਭਗ 12 ਭਾਰਤੀਆਂ ਸਮੇਤ 17 ਲੋਕ ਸ਼ਾਮਲ ਹਨ। ਭਾਰਤੀ ਵਣਜ ਦੂਤਾਵਾਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੁਬਈ ‘ਚ ਬੱਸ ਹਾਦਸੇ ‘ਚ ਮਰਨ ਵਾਲੇ 17 ਲੋਕਾਂ ‘ਚ ਘੱਟੋ-ਘੱਟ 8 ਭਾਰਤੀ ਸ਼ਾਮਲ ਹਨ ਪਰ ਬਾਅਦ ਵਿੱਚ ਇਹ ਗਿਣਤੀ ਵੱਧ ਕੇ 12 ਹੋ ਗਈ।

ਦੁਬਈ ਦੂਤਾਵਾਸ ਨੇ ਟਵੀਟ ਕੀਤਾ, “ਸਾਨੂੰ ਇਹ ਜਾਣਕਾਰੀ ਦਿੰਦੇ ਹੋਏ ਬੇਹੱਦ ਦੁੱਖ ਹੋ ਰਿਹਾ ਹੈ ਕਿ ਸਥਾਨਕ ਅਧਿਕਾਰੀਆਂ ਤੇ ਰਿਸ਼ਤੇਦਾਰਾਂ ਮੁਤਾਬਕ ਦੁਬਈ ਬੱਸ ਹਾਦਸੇ ‘ਚ 8 ਭਾਰਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਗਲਫ਼ ਨਿਊਜ਼ ਮੁਤਾਬਕ ਇਸ ਸੈਲਾਨੀ ਬੱਸ ‘ਚ 31 ਲੋਕ ਸਵਾਰ ਸੀ।

ਵੱਖ-ਵੱਖ ਦੇਸ਼ਾਂ ਦੇ 31 ਲੋਕਾਂ ਨਾਲ ਭਰੀ ਬੱਸ ਵੀਰਵਾਰ ਸ਼ਾਮ ਨੂੰ ਈਦ ਦੀ ਛੁੱਟੀਆਂ ਮਨਾ ਕੇ ਓਮਾਨ ਤੋਂ ਵਾਪਸ ਜਾ ਰਹੇ ਸਨ। ਖਲੀਜ ਟਾਈਮਸ ਅਖਬਾਰ ਦੇ ਮੁਤਾਬਕ ਸਾਰੇ ਜ਼ਖਮੀਆਂ ਤੇ ਮ੍ਰਿਤਕਾਂ ਨੂੰ ਰਾਸ਼ਿਦ ਹਸਪਤਾਲ ਲਜਾਇਆ ਗਿਆ ਹੈ ਪੁਲਿਸ ਨੇ ਦੱਸਿਆ ਘਟਨਾ ਉਸ ਵੇਲੇ ਵਾਪਰੀ ਜਦੋਂ ਓਮਾਨੀ ਨੰਬਰ ਪਲੇਟ ਵਾਲੀ ਬੱਸ ਦਾ ਚਾਲਕ ਅਲ ਰਸ਼ੀਦੀ ਮੈਟਰੋ ਸਟੇਸ਼ਨ ਵੱਲ ਜਾਣ ਵਾਲੀ ਸੜਕ ‘ਤੇ ਵਾਹਨ ਲੈ ਆਇਆ ਜੋ ਬੱਸਾਂ ਲਈ ਬੰਦ ਹੈ। ਹਾਦਸੇ ‘ਚ ਕਈ ਲੋਕ ਗੰਭੀਰ ਜ਼ਖ਼ਮੀ ਵੀ ਹੋਏ ਹਨ।

Facebook Comments
Facebook Comment