• 5:53 pm
Go Back
Florida cassowary attack

ਫਲੋਰਿਡਾ ‘ਚ ਅਜਿਹੀ ਘਟਨਾ ਵਾਪਰੀ ਜਿਸਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਇੱਕ ਪੰਛੀ ਨੇ ਆਪਣੇ ਹੀ ਮਾਲਿਕ ਦੀ ਜਾਨ ਲੈ ਲਈ ਕੈਸੋਵੇਰੀ ਨਾਮ ਦੇ ਇਸ ਪੰਛੀ ਨੂੰ ਦੁਨੀਆ ਦਾ ਸਭ ਤੋਂ ਖਤਰਨਾਕ ਪੰਛੀ ਮੰਨਿਆ ਜਾਂਦਾ ਹੈ। ਆਸਟਰੇਲੀਆ ਦੇ ਇਸ ਪੰਛੀ ਨੇ ਆਪਣੇ ਮਾਲਕ ‘ਤੇ ਪੰਜਿਆਂ ਨਾਲ ਹਮਲਾ ਕੀਤਾ ਅਤੇ ਮਾਰ ਦਿੱਤਾ।

ਪੰਛੀ ਨੇ ਜਿਸ ਵਿਅਕਤੀ ਦੀ ਜਾਨ ਲਈ ਉਸਦਾ ਨਾਮ ਮਾਰਵਿਨ ਹਾਜੋਸ ਦੱਸਿਆ ਜਾ ਰਿਹਾ ਹੈ। 75 ਸਾਲਾ ਦੇ ਮਾਰਵਿਨ ਨੇ ਆਪਣੇ ਖੇਤ ਵਿੱਚ ਇਸ ਪੰਛੀ ਨੂੰ ਰੱਖਿਆ ਸੀ। ਅਲਾਚੁਆ ਕਾਉਂਟੀ ਪੁਲਿਸ ਦੇ ਮੁਤਾਬਕ , ਸਵੇਰੇ ਲਗਭਗ 10 ਵਜੇ ਮੈਡੀਕਲ ਸੈਂਟਰ ਨੂੰ ਐਮਰਜੈਂਸੀ ਫੋਨ ਆਇਆ ਜਿਸ ਤੋਂ ਬਾਅਦ ਇਸ ਘਟਨਾ ਦਾ ਖੁਲਾਸਾ ਹੋਇਆ।

ਹਸਪਤਾਲ ਦੇ ਮੁਤਾਬਕ , ਪੰਛੀ ਦੇ ਹਮਲੇ ਤੋਂ ਬਾਅਦ ਹਾਜੋਸ ਖੇਤ ਵਿੱਚ ਹੀ ਬੇਹੋਸ਼ ਹੋ ਕੇ ਡਿੱਗ ਗਏ ਸਨ। ਪੰਜੇ ਮਾਰ – ਮਾਰ ਕੇ ਪੰਛੀ ਨੇ ਹਾਜੋਸ ਨੂੰ ਅਧ-ਮਰਿਆ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਜਾਇਆ ਗਿਆ ਜਿਥੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ।

ਸੁਤਰਮੁਰਗ ਅਤੇ ਏਮੂ ਤੋਂ ਬਾਅਦ ਕੈਸੋਵੇਰੀ ਦੁਨੀਆ ਦਾ ਤੀਜਾ ਸਭ ਤੋਂ ਖਤਰਨਾਕ ਪੰਛੀ ਹੈ। ਇਹ ਪੰਛੀ ਕਵੀਂਸਲੈਂਡ, ਆਸਟਰੇਲੀਆ ਅਤੇ ਨਿਊ ਗੀਨੀਆ ‘ਚ ਪਾਇਆ ਜਾਂਦਾ ਹੈ। ਮੋਟੇ ਕਾਲੇ ਖੰਭ ਇਸਦੇ ਸ਼ਰੀਕ ਨੂੰ ਢੱਕਦੇ ਹਨ ਇਸਦੀ ਨੀਲੀ ਅਤੇ ਲਾਲ ਗਰਦਨ ਉਭਰੀ ਹੋਈ ਹੁੰਦੀ ਹੈ। ਇਸਦੇ ਸਿਰ ‘ਤੇ ਇੱਕ ਤਾਜ ਹੁੰਦਾ ਹੈ ਜੋ ਉਸਦੇ ਸਿਰ ਦੀ ਰੱਖਿਆ ਕਰਦਾ ਹੈ।

ਉਸਦੇ ਪੈਰ ਸਭਤੋਂ ਖਤਰਨਾਕ ਹੁੰਦੇ ਹਨ ਉਸਦੇ ਨਹੁੰ ਬਹੁਤ ਤੀਖੇ ਹੁੰਦੇ ਹਨ ਤੇ ਉਸਦੇ ਪੈਰ ਦੇ ਵਿਚਕਾਰ ਦਾ ਨਹੁੰ ਸਭ ਤੋਂ ਵੱਡਾ ਹੁੰਦਾ ਹੈ। ਜਿਸਦੇ ਨਾਲ ਉਹ ਹਮਲਾ ਕਰਦਾ ਹੈ।

Facebook Comments
Facebook Comment