• 9:59 am
Go Back

ਚੰਡੀਗੜ੍ਹ: ਖਤਰਨਾਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਤੇ ਪੁਲਿਸ ਨੂੰ ਭਾਜੜਾ ਪਵਾਉਣ ਵਾਲੇ ਗੈਂਗਸਟਰ ਦਿਲਪ੍ਰੀਤ ਬਾਬਾ ਕਿਵੇਂ ਪੁਲਿਸ ਦੇ ਹੱਥੇ ਚੜ੍ਹ ਗਿਆ। ਇਸ ਬਾਰੇ ਹਰ ਕੋਈ ਜਾਨਣਾ ਚਾਹੁੰਦਾ ਹੈ, ਆਉ ਅੱਜ ਅਸੀਂ ਤੁਹਾਨੂੰ ਦੱਸ ਦੇ ਹਾਂ ਕਿ ਦਿਲਪ੍ਰੀਤ ਬਾਬਾ ਕਿਵੇ ਪੁਲਿਸ ਦੇ ਹੱਥੇ ਚੜ੍ਹਿਆ।ਅਸਲ ‘ਚ ਦਿਲਪ੍ਰੀਤ ਨੂੰ ਉਸਦੀ ਆਸ਼ਕੀ ਹੀ ਮਰਵਾ ਗਈ। ਦਰਅਸਲ ਜਲੰਧਰ ਦਿਹਾਤੀ ਦੇ ਸੀਆਈਏ ਇੰਚਾਰਜ ਸਿਵ ਕੁਮਾਰ ਨੇ ਕਪੂਰਥਲਾ ਜੇਲ੍ਹ ਵਿਚ ਬੰਦ ਦਿਲਪ੍ਰੀਤ ਦੇ ਇਕ ਸਾਥੀ ਦਾ ਫੋਨ ਟਰੇਸ ਕਰ ਰਹੇ ਸੀ, ਜੋ ਕਿ ਗੈਰਕਾਨੂਨੀ ਤਰੀਕੇ ਨਾਲ ਜੇਲ ਵਿਚ ਹੀ ਫੋਨ ਦੀ ਵਰਤੋਂ ਕਰ ਰਿਹਾ ਸੀ। ਪਰ ਕਈ ਮਹੀਨਿਆ ਤੋਂ ਵਰਤੋਂ ਕਰ ਰਹੇ ਉਸ ਦੇ ਸਾਥੀ ਦਾ ਫੋਨ ਨਹੀਂ ਫੜ੍ਹਿਆ ਤੇ ਪੁਲਿਸ ਇਸ ਫੋਨ ਨੂੰ ਲਗਾਤਾਰ ਟਰੇਸ ਕਰਦੀ ਰਹੀ। ਕਰੀਬ ਛੇ ਕੁ ਮਹੀਨੇ ਪਹਿਲਾ ਦਿਲਪ੍ਰੀਤ ਦੀ ਦੋਸਤ ਰੁਪਿੰਦਰ ਕੌਰ ਨੂੰ ਕਪੂਰਥਲਾ ਜੇਲ ‘ਚੋਂ ਇਕ ਫੋਨ ਆਉਦਾ ਹੈ। ਜਿਸ ਦਾ ਫੋਨ ਵੀ ਪੁਲਿਸ ਵੱਲੋਂ ਟਰੇਸ ਕੀਤਾ ਗਿਆ। ਜਿਸ ਤੋਂ ਕੁਝ ਮਹੀਨੇ ਬਾਅਦ ਰੁਪਿੰਦਰ ਕੌਰ ਆਪਣੀ ਭੈਣ ਹਰਪ੍ਰੀਤ ਕੌਰ ਨਾਲ ਗੈਂਗਸਟਰ ਦਿਲਪ੍ਰੀਤ ਬਾਬਾ ਬਾਰੇ ਗੱਲ ਕਰਦੀਆਂ ਸੁਣੀਆਂ ਗਈਆਂ।
ਇਥੇ ਤੁਹਾਨੂੰ ਦੱਸ ਦਈਏ ਕਿ ਰੁਪਿੰਦਰ ਕੌਰ ਤੇ ਹਰਪ੍ਰੀਤ ਕੌਰ ਦਿਲਪ੍ਰੀਤ ਦੀ ਉਹੀਂ ਮਹਿਲਾ ਮਿੱਤਰ ਨੇ ਜਿਨ੍ਹਾਂ ਕੋਲ ਦਿਲਪ੍ਰੀਤ ਪਨਾਹ ਲੈਂਦਾ ਸੀ। ਜਿਨ੍ਹਾਂ ਨੂੰ ਹੁਣ ਪੁਲਿਸ ਨੇ ਕਾਬੂ ਕਰ ਲਿਆ ਹੈ। ਜਦੋ ਪੁਲਿਸ ਨੇ ਦੋਹਾ ਦੀ ਗੱਲਬਾਤ ਸੁਣੀ ਤਾਂ ਪੁਲਿਸ ਚੌਕਸ ਹੋ ਗਈ ਤੇ ਪੁਲਿਸ ਨੇ ਇਸੇ ਆਧਾਰ ਉੱਤੇ ਕਰੂਕਸ਼ੇਤਰ ਦੇ ਸ਼ਹਿਰ ਪਿੱਪਲੀ ਵਿਖੇ ਦਿਲਪ੍ਰੀਤ ਬਾਬਾ ਨੂੰ ਫੜ੍ਹਨ ਲ਼ਈ ਜਾਲ ਵੀ ਬੁਣਿਆ ਪਰ ਉਹ ਬਚ ਨਿਕਲਿਆ। ਪਰ ਹੁਣ ਫੋਨ ਟਰੈਸ ਦੀ ਜਰੀਏ ਹੀ ਚੰਡੀਗੜ੍ਹ ਅਤੇ ਪੰਜਾਬ ਪੁਲਿਸ ਨੇ ਸਾਂਝੇ ਓਪਰੇਸ਼ਨ ਦੌਰਾਨ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਗ੍ਰਿਫਤਾਰ ਕਰ ਲਿਆ ਸੀ। ਜਿਸ ਨੂੰ ਹੁਣ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਥੇ ਅਦਾਲਤ ਵੱਲੋਂ ਦਿਲਪ੍ਰੀਤ ਬਾਬਾ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਏ।

Facebook Comments
Facebook Comment