• 11:03 am
Go Back

ਚੰਡੀਗੜ੍ਹ : ਸਿੰਖ ਇਤਿਹਾਸ ਨੂੰ ਸੰਭਾਲਣ ਲਈ ਲਗਾਤਾਰ ਸਰਕਾਰਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਸਿਲਸਿਲੇ ਦੇ ਚਲਦਿਆਂ ਇੱਕ ਹੋਰ ਸਿੱਖ ਨੌਜਵਾਨ ਵੱਲੋਂ ਵੀ ਇਸ ‘ਚ ਆਪਣਾ ਯੋਗਦਾਨ ਪਾਇਆ ਗਿਆ ਹੈ ਪਰ ਇਸ ਦੀ ਖਾਸ ਗੱਲ ਇਹ ਰਹੀ ਕਿ ਇਹ ਸਿੱਖ ਨੌਜਵਾਨ ਨੇ ਸਿੱਖ ਇਤਿਹਾਸ ਨੂੰ ਸੰਭਾਲਣ ਲਈ ਜੋ ਅਜਾਇਬ ਘਰ ਬਣਾਇਆ ਹੈ ਉਸ ‘ਚ ਇਸ ਦੀ ਮਦਦ ਨਾ ਤਾਂ ਕਿਸੇ ਸਰਕਾਰ ਨੇ ਕੀਤੀ ਹੈ ਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਸਿੱਖ ਇਤਿਹਾਸ ਨੂੰ ਸੰਭਾਲਣ ਵਾਲੇ ਇਸ ਨੌਜਵਾਨ ਦਾ ਨਾਮ ਹੈ ਪਰਵਿੰਦਰ ਸਿੰਘ। ਜਿਸ ਨਾਲ ਜਦੋਂ ਗਲੋਬਲ ਪੰਜਾਬ ਟੀ.ਵੀ ਦੀ ਟੀਮ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਮੁਹਾਲੀ ਨੇੜਲੇ ਪਿੰਡ ਬੰਲੌਗੀ ਦੀ ਪੰਚਾਇਤੀ ਜ਼ਮੀਨ ‘ਤੇ ਉਸ ਨੇ ਇੱਕ ਅਜਾਇਬ ਘਰ ਬਣਾਇਆ ਹੈ। ਜਿਸ ਵਿੱਚ ਉਸ ਕੋਲ ਸਿੱਖ ਇਤਿਹਾਸ ਨੂੰ ਆਪਣੀਆਂ ਕਲਾਕ੍ਰਿਤੀਆਂ ਰਾਹੀਂ ਸੰਭਾਲਣ ਲਈ ਹੋਰ ਵੀ ਬਹੁਤ ਵੱਡਾ ਪ੍ਰੋਜੈਕਟ ਹੈ। ਪਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਮਦਦ ਲਈ ਕਹਿ ਤਾਂ ਬਹੁਤ ਜਾਂਦੇ ਹਨ ਪਰ ਕੋਈ ਵੀ ਉਸ ਦਾ ਇਸ ਕੰਮ ‘ਚ ਸਹਿਯੋਗ ਨਹੀਂ ਕਰਦਾ ਅਤੇ ਨਾ ਹੀ ਕਿਸੇ ਮੰਤਰੀ ਨੇ ਉਨ੍ਹਾਂ ਦਾ ਕੋਈ ਸਹਿਯੋਗ ਦਿੱਤਾ ਹੈ। ਪਤਾ ਇਹ ਵੀ ਲੱਗਾ ਹੈ ਕਿ ਇਸ ਸਿੱਖ ਨੌਜਵਾਨ ਨੇ ਜਿਹੜੀ ਪੰਚਾਇਤੀ ਜ਼ਮੀਨ ‘ਤੇ ਇਹ ਅਜਾਇਬ ਘਰ ਬਣਾਇਆ ਹੈ ਉਹ ਜ਼ਮੀਨ ਵੀ ਇਨ੍ਹਾਂ ਨੂੰ ਪੱਕੇ ਤੌਰ ‘ਤੇ ਨਹੀਂ ਮਿਲੀ। ਪਰਵਿੰਦਰ ਸਿੰਘ ਅਨੁਸਾਰ ਪੰਚਾਇਤ ਨੇ ਪਹਿਲਾਂ ਇਹ ਵਾਅਦਾ ਜਰੂਰ ਕੀਤਾ ਸੀ ਕਿ ਅਜਾਇਬ ਘਰ ਬਣਾਉਣ ਲਈ ਉਹ ਮਤਾ ਪਾ ਕੇ ਜ਼ਮੀਨ ਦੇਣਗੇ, ਪਰ ਪੰਚਾਇਤ ਨੇ ਉਹ ਜ਼ਮੀਨ ਪੱਕੇ ਤੌਰ ‘ਤੇ ਨਹੀਂ ਦਿੱਤੀ।

ਪਰਵਿੰਦਰ ਸਿੰਘ ਨੇ ਕਿਹਾ ਕਿ ਅਜਿਹਾ ਅਜਾਇਬਘਰ ਨਾ ਹੀ ਤਾਂ ਅੱਜ ਤੱਕ ਕਿਸੇ ਸਰਕਾਰ ਨੇ ਬਣਾਇਆ ਹੈ ਤੇ ਨਾ ਹੀ ਸ਼੍ਰੋਮਣੀ ਕਮੇਟੀ ਨੇ। ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਤੋਂ ਵੀ ਮੰਗ ਕਰਦੇ ਹਨ ਕਿ ਉਨ੍ਹਾਂ ਨੂੰ ਕਿਸੇ ਵਧੀਆ ਜਗ੍ਹਾ ‘ਤੇ ਅਜਾਇਬ ਘਰ ਬਣਾਉਣ ਲਈ ਜ਼ਮੀਨ ਦਿੱਤੀ ਜਾਵੇ।

ਕੀ ਕਹਿਣਾ ਹੈ ਪਰਵਿੰਦਰ ਸਿੰਘ ਦਾ ਇਸ ਅਜਾਇਬ ਘਰ ਬਾਰੇ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

Facebook Comments
Facebook Comment