• 7:11 am
Go Back

ਲੰਮੇ ਸਮੇਂ ਬਾਅਦ ਚਮਕੇ ਲੜਕੇ
ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ) : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੇ ਅੱਜ ਦਸਵੀਂ ਦਾ ਨਤੀਜਾ ਐਲਾਨ ਦਿੱਤਾ ਹੈ । ਜਿਸ ਵਿੱਚ ਸ੍ਰੀ ਹਰਿਕ੍ਰਿਸ਼ਨ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਡਾਬਾ ਕਾਲੋਨੀ ਲੁਧਿਆਣਾ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਪੁੱਤਰ ਦਵਿੰਦਰ ਸਿੰਘ ਨੇ 637 ਅੰਕ ਪ੍ਰਾਪਤ ਕਰਕੇ ਪੰਜਾਬ ਚੋਂ  ਪਹਿਲਾ ਸਥਾਨ ਹਾਸਲ ਕੀਤਾ ਹੈ, ਜਦਕਿ ਸ਼ਿਸ਼ੂ ਮਾਡਲ ਹਾਈ ਸਕੂਲ ਭੁਲੱਥ ਜ਼ਿਲ੍ਹਾ ਕਪੂਰਥਲਾ ਦੀ ਵਿਦਿਆਰਥਣ ਜਸਮੀਨ ਕੌਰ ਪੁੱਤਰੀ ਸੁਖਬੀਰ ਸਿੰਘ ਨੇ  637 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਪਰਨੀਤ ਕੌਰ ਪੁੱਤਰੀ ਰੁਪਿੰਦਰ ਸਿੰਘ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਖੰਟ ਮਾਨਪੁਰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਨੇ 635 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ ।

ਪਹਿਲੇ ਦੂਜੇ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲੇ ਤਿੰਨੋਂ ਵਿਦਿਆਰਥੀ ਇੱਕ ਇੱਕ ਨੰਬਰ ਦੇ  ਫਰਕ  ਨਾਲ ਆਪਣੀਆਂ ਪੁਜ਼ੀਸ਼ਨਾਂ “ਤੇ ਪੁੱਜੇ । ਪਹਿਲੇ ਦੂਜੇ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲੇ ਤਿੰਨੋਂ ਵਿਦਿਆਰਥੀ ਇੱਕ ਇੱਕ ਨੰਬਰ ਦੇ  ਫਰਕ  ਨਾਲ ਆਪਣੀਆਂ ਪੁਜ਼ੀਸ਼ਨਾਂ “ਤੇ ਪੁੱਜੇ ।ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ  ਦੀ ਪ੍ਰੀਖਿਆ ਵਿੱਚ 336539 ਵਿਦਿਆਰਥੀ ਅਪੀਅਰ ਹੋਏ ਸਨ ਜਿਨ੍ਹਾਂ ਵਿੱਚੋਂ 208954  ਵਿਦਿਆਰਥੀ ਪਾਸ ਹੋਏ। ਲੜਕੀਆਂ ਦੀ ਪਾਸ  ਪ੍ਰਤੀਸ਼ਤਤਾ 70.43 ਰਹੀ ਜਦਕਿ ਲੜਕੇ ਬਿਲਕੁੱਲ ਹੇਠਾਂ ਆ ਗਏ।  ਉਨ੍ਹਾਂ ਦੀ ਪਾਸ  ਦਰ 55.48 ਰਹੀ । ਕੁੱਲ ਨਤੀਜਾ  62.10 ਫੀਸਦੀ ਆਇਆ ।

Facebook Comments
Facebook Comment