• 4:44 pm
Go Back

ਨਵੀਂ ਦਿੱਲੀ: ਲੋਕਸਭਾ ਚੋਣਾਂ ਦੀ ਸਿਆਸਤ ਦੇ ਚਲਦਿਆਂ ਰਾਜਧਾਨੀ ਦਿੱਲੀ ‘ਚ ਇੱਕ ਵਾਰ ਫਿਰ ਥੱਪੜਕਾਂਡ ਦੀ ਵਾਪਸੀ ਹੋਈ ਹੈ। ਪਿਛਲੇ ਦਿਨ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਜਦੋਂ ਰੋਡ ਸ਼ੋਅ ਕਰ ਰਹੇ ਸਨ ਇੱਕ ਵਿਅਕਤੀ ਨੇ ਉਨ੍ਹਾਂ ਦੀ ਗੱਲ ‘ਤੇ ਥੱਪੜ ਮਾਰ ਦਿੱਤਾ। ਹੁਣ ਇਸ ਮਾਮਲੇ ਉੱਤੇ ਦਿੱਲੀ ਦੇ ਕੇਜਰੀਵਾਲ ਨੇ ਸਿੱਧਾ ਇਲਜ਼ਾਮ ਬੀਜੇਪੀ ਉੱਤੇ ਲਗਾਇਆ ਹੈ।

ਕੇਜਰੀਵਾਲ ਨੇ ਅੱਜ ਪ੍ਰੈਸ ਕਾਂਨਫਰੰਸ ਕਰਕੇ ਕਿਹਾ ਕਿ ਬੀਜੇਪੀ ਦੇ ਕਹਿਣ ਉੱਤੇ ਹੀ ਮੇਰੇ ਤੇ ਇਹ ਹਮਲਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਪਿਛਲੇ 5 ਸਾਲਾਂ ਵਿਚ ਮੇਰੇ ਤੇ 9 ਵਾਰ ਹਮਲਾ ਹੋ ਚੁੱਕਿਆ ਹੈ ਅਤੇ ਉਨ੍ਹਾਂ ਹਮਲਿਆਂ ਵਿਚ 33 ਕੇਸ ਦਰਜ ਹਨ। ਸੀਐਮ ਨੇ ਕਿਹਾ ਕਿ ਇਹ ਹਮਲਾ ਮੇਰੇ ਤੇ ਨਹੀਂ ਸਗੋਂ ਦਿੱਲੀ ਦੀ ਜਨਤਾ ‘ਤੇ ਹੈ ਅਤੇ ਮੇਰੇ ਤੇ ਹੋਏ ਹਮਲਿਆਂ ਲਈ ਬੀਜੇਪੀ ਹੀ ਜ਼ਿੰਮੇਵਾਰ ਹੈ। ਕੇਜਰੀਵਾਲ ਨੇ ਕਿਹਾ ਕਿ ਹਮਲਾਵਰ ਦੀ ਪਤਨੀ ਨੇ ਕਿਹਾ ਕਿ ਉਸਦਾ ਪਤੀ ਮੋਦੀ ਜੀ ਦੇ ਖਿਲਾਫ਼ ਕੁੱਝ ਸੁਣ ਨਹੀਂ ਸਕਦਾ।

ਇਸ ਲਈ ਇਹ ਹਮਲਾ ਕਰਵਾਇਆ ਗਿਆ ਹੈ ਜਿਸ ਦੌਰਾਨ ਮੋਦੀ ਦੇ ਖਿਲਾਫ਼ ਬੋਲਣ ਵਾਲੇ ਡਰ ਜਾਣ ਪਰ ਮੈਂ ਡਰਨ ਵਾਲਾ ਨਹੀਂ ਹਾਂ। ਮੈਨੂੰ ਖੁਸ਼ੀ ਹੈ ਕਿ ਦੇਸ਼ ਦੇ ਲੋਕ ਵੀ ਆਵਾਜ਼ ਚੁੱਕ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਦੇਸ਼ ਦੇ ਕਈ ਆਗੂਆਂ ਨੇ ਇਸ ਹਮਲੇ ਦੇ ਖਿਲਾਫ਼ ਵਿਰੋਧ ਕੀਤਾ ਹੈ। ਦੇਸ਼ ਦੇ ਪੀਐਮ ਮੋਦੀ ਦੀ ਤਾਨਾਸ਼ਾਹੀ ਦੇ ਖਿਲਾਫ਼ ਆਵਾਜ਼ ਚੁੱਕ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਹਮਲਾ ਕਰਨ ਵਾਲਾ ਦੋਸ਼ੀ ਸੁਰੇਸ਼ ਆਮ ਆਦਮੀ ਪਾਰਟੀ ਦਾ ਸਮਰਥਕ ਹੈ ਅਤੇ ਕਈ ਵਾਰ ‘ਆਪ’ ਦੀਆਂ ਰੈਲੀਆਂ ਵਿੱਚ ਬਤੌਰ ਕਰਮਚਾਰੀ ਕੰਮ ਕਰ ਚੁੱਕਿਆ ਹੈ ਪਰ ਉਹ ਪੀਐਮ ਮੋਦੀ ਦੇ ਖਿਲਾਫ ਕੋਈ ਗੱਲ ਨਹੀਂ ਸੁਣ ਸਕਦਾ।

Facebook Comments
Facebook Comment