• 11:06 am
Go Back

ਜੇਕਰ ਕਿਸੇ ਦਾ ਜਰੂਰਤ ਤੋਂ ਜਿਆਦਾ ਭਾਰ ਵਧਿਆ ਹੈ ਤਾਂ ਭਾਰ ਨੂੰ ਘਟਾਉਂਣ ਲਈ ਅਕਸਰ ਟ੍ਰੇਡਮਿਲ ‘ਤੇ ਚੱਲਣ ਅਤੇ ਦੌੜਣ ਦੀ ਸਲਾਹ ਦਿੱਤੀ ਜਾਂਦੀ ਹੈ। ਟ੍ਰੇਡਮਿਲ ਇੱਕ ਅਜਿਹੀ ਮਸ਼ੀਨ ਹੈ ਜੋ ਜਿੰਮ ‘ਚ ਆਸਾਨੀ ਨਾਲ ਮਿਲ ਜਾਂਦੀ ਹੈ। ਇਸ ਟ੍ਰੇਡਮਿਲ ‘ਤੇ ਦੌੜਣ ਵੇਲੇ ਥੋੜ੍ਹੀ ਸਾਵਧਾਨੀ ਵੀ ਵਰਤਣੀ ਚਾਹੀਦੀ ਹੈ। ਇਸ ‘ਤੇ ਦੌੜਣ ਨਾਲ ਦਿਲ ਦੀ ਧੜਕਣ ਨੂੰ ਠੀਕ ਕੀਤਾ ਜਾ ਸਕਦਾ ਹੈ। ਇਸ ਨਾਲ ਹਾਰਟ ਅਟੈਕ ਦਾ ਖ਼ਤਰਾ ਬਹੁਤ ਘਟ ਜਾਂਦਾ ਹੈ। ਇਹ ਪੈਰਾਂ ਦੀਆਂ ਪਿੰਜਣੀਆਂ ਨੂੰ ਮਜ਼ਬੂਤ ਕਰਦਾ ਹੈ। ਇਸ ‘ਤੇ ਦੌੜਣ ਨਾਲ ਤਣਾਅ ਵੀ ਘਟਦਾ ਹੈ। ਟ੍ਰੇਡਮਿਲ ‘ਤੇ ਦੌੜਦੇ ਵੇਲੇ ਜੇਕਰ ਜ਼ਿਆਦਾ ਪਸੀਨਾ ਆਵੇ ਤਾਂ ਥੋੜ੍ਹਾ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ।

ਸ਼ੁਰੂਆਤ ‘ਚ ਮਸ਼ੀਨ ਦੀ ਰਫਤਾਰ ਘੱਟ ਹੀ ਰੱਖਣੀ ਚਾਹੀਦੀ ਹੈ। ਭਾਰ ਘਟਾਉਣ ਲਈ 20 ਮਿੰਟ ਦੌੜਣਾ ਹੀ ਕਾਫੀ ਹੈ। ਟ੍ਰੈਡਮਿਲ ‘ਤੇ ਨੰਗੇ ਪੈਰ ਨਾ ਭੱਜੋ। ਪੈਰ ਤਿਲ੍ਹਕਣ ਨਾਲ ਸੱਟ ਲਗ ਸਕਦੀ ਹੈ। ਮਸ਼ੀਨ ਦੀ ਰਫਤਾਰ ਵਧਾਉਣ ਨਾਲ ਧੜਕਣਾਂ ਵੀ ਵੱਧ ਸਕਦੀਆਂ ਹਨ

Facebook Comments
Facebook Comment