• 4:24 am
Go Back

ਬੀਜਿੰਗ: ਕੁਦਰਤੀ ਆਫਤਾਂ ਦਾ ਕਹਿਰ ਆਏ ਦਿਨ ਦੇਖਣ ਨੂੰ ਮਿਲ ਰਿਹਾ ਹੈ। ਜਿਸਦੇ ਕਾਰਨ ਜਾਣੀ ਤੇ ਭਾਰੀ ਨੁਕਸਾਨ ਹੁੰਦੇ ਜਾ ਰਹੇ ਹਨ। ਚੀਨ ‘ਚ ਆਏ ਤੂਫਾਨ 86 ਲੋਕਾਂ ਦੀ ਮੌਤ ਹੋ ਗਈ ਅਤੇ ਇਸ ਕਾਰਨ 2.3 ਕਰੋੜ ਲੋਕ ਪ੍ਰਭਾਵਿਤ ਹੋਏ ਹਨ। ਹੁਣ ਤਕ 54 ਲੱਖ ਖੇਤੀ ਯੋਗ ਜ਼ਮੀਨ ਪ੍ਰਭਾਵਿਤ ਹੋਈ ਹੈ ਅਤੇ 30 ਹਜ਼ਾਰ ਘਰ ਨਸ਼ਟ ਹੋ ਗਏ ਹਨ। ਸਿਚੁਆਨ ਸੂਬੇ ‘ਚ ਚੇਂਗਦੂ ਸ਼ੁਆਂਗਲਿਓ ਕੌਮਾਂਤਰੀ ਹਵਾਈ ਅੱਡੇ ‘ਤੇ ਸ਼ੁੱਕਰਵਾਰ ਤੜਕੇ ਤੂਫਾਨ ਕਾਰਨ 13 ਹਜ਼ਾਰ ਤੋਂ ਵੱਧ ਮੁਸਾਫਰ ਫਸ ਗਏ।
ਜਾਣਕਾਰੀ ਮੁਤਾਬਕ ਹਵਾਈ ਅੱਡਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ 6 ਉਡਾਣਾਂ ਰੱਦ ਕਰ ਦਿੱਤੀਆਂ, 113 ਦੇ ਸਮੇਂ ‘ਚ ਦੇਰੀ ਹੋਈ ਅਤੇ 8 ਉਡਾਣ ਸੇਵਾਵਾਂ ਨੂੰ ਹੋਰ ਹਵਾਈ ਅੱਡਿਆਂ ਵੱਲ ਮੋੜ ਦਿੱਤਾ ਗਿਆ। ਤੂਫਾਨ ਨੇ ਚੇਂਗਦੂ ‘ਚ ਤੜਕੇ 3.40 ਵਜੇ ਦਸਤਕ ਦਿੱਤੀ। ਹਵਾਈ ਅੱਡਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਰਨਵੇਅ ਨੂੰ 4 ਘੰਟਿਆਂ ਲਈ ਬੰਦ ਰੱਖਣ ਮਗਰੋਂ ਦੋਬਾਰਾ ਖੋਲ੍ਹਿਆ ਗਿਆ। ਵਿੱਤ ਮੰਤਰਾਲੇ ਨੇ ਪ੍ਰਭਾਵਿਤ ਖੇਤਰਾਂ ਲਈ 25 ਕਰੋੜ ਦੀ ਮਦਦ ਰਾਸ਼ੀ ਨਿਸ਼ਚਿਤ ਕੀਤੀ ਹੈ।

Facebook Comments
Facebook Comment