• 11:39 am
Go Back

ਬਟਾਲਾ: ਬੜੀ ਹੀ ਦਿਲ ਦਹਿਲਾ ਦੇਣ ਵਾਲੀ ਇਸ ਘਟਨਾ ਵਿੱਚ ਸ਼ਹਿਰ ਦੇ ਮੁਹੱਲਾ ਇੰਦਰਜੀਤ ਸਿੰਘ ਵਾਸੀ ਕੁਲਵਿੰਦਰ ਸਿੰਘ ਘਰ ਦੇ ਵੇਹੜੇ ਵਿੱਚ ਮੰਜੇ ਤੇ ਪਏ ਆਪਣੇ ਮਾਸੂਮ ਭਤੀਜੇ ਨੂੰ ਚੁੱਕ ਕੇ ਦੂਜੀ ਮੰਜਿਲ ਤੇ ਲੈ ਗਿਆ ਜਿਥੋਂ ਉਸਨੇ ਬੱਚੇ ਨੂੰ ਥੱਲੇ ਵਗਾਹ ਮਾਰਿਆ ਇੱਕ ਧਮਾਕੇ ਨਾਲ ਧਰਤੀ ਤੇ ਡਿੱਗੇ ਬੱਚੇ ਬਾਰੇ ਪਤਾ ਲੱਗਦੇ ਹੀ ਘਰ ਵਿੱਚ ਕੁਰਲਾਹਟ ਮੱਚ ਗਈ। ਤੁਰੰਤ ਉਸ ਮਾਸੂਮ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਵਾਲਿਆਂ ਦੀ ਸ਼ਿਕਾਇਤ ‘ਤੇ ਸਥਾਨਕ ਪੁਲਿਸ ਕੁਲਵਿੰਦਰ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਉਸਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।

ਇਸ ਸਬੰਧੀ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਡੇਢ ਮਹੀਨੇ ਦੇ ਮ੍ਰਿਤਕ ਬੱਚੇ ਚਰਨਜੀਤ ਸਿੰਘ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਹੈ ਕਿ ਕੁਲਵਿੰਦਰ ਸਿੰਘ ਮਰਨ ਵਾਲੇ ਬੱਚੇ ਦਾ ਸਗਾ ਤਾਇਆ ਹੈ ਜੋ ਕਿ ਅੱਖ ਦੇ ਫੋਰ ਵਿੱਚ ਹੀ ਉਨ੍ਹਾਂ ਦੇ ਬੱਚੇ ਨੂੰ ਚੁੱਕ ਕੇ ਛੱਤ ਤੇ ਲੈ ਗਿਆ ਤੇ ਉਦੋਂ ਹੀ ਪਤਾ ਲੱਗਿਆ ਜਦੋਂ ਧਰਤੀ ‘ਤੇ ਬਚਾ ਡਿੱਗਣ ਦੀ ਆਵਾਜ਼ ਆਈ। ਪਰਿਵਾਰ ਵਾਲਿਆਂ ਅਨੁਸਾਰ ਕੁਲਵਿੰਦਰ ਸਿੰਘ ਪਿਛਲੇ ਕੁਝ ਸਾਲਾਂ ਤੋਂ ਦਿਮਾਗੀ ਤੌਰ ਤੇ ਪਰੇਸ਼ਾਨ ਚੱਲ ਰਿਹਾ ਸੀ ਜਿਸ ਦੀ ਪਤਨੀ ਵੀ ਉਸਨੂੰ ਛੱਡ ਕੇ ਜਾ ਚੁੱਕੀ ਹੈ। ਦੋਸ਼ੀ ਤਾਇਆ ਹਾਲੇ ਫਰਾਰ ਦੱਸਿਆ ਜਾ ਰਿਹਾ ਹੈ ਜਿਸਦੀ ਪੋਲਿਸੀ ਸ਼ਿੱਦਤ ਨਾਲ ਭਾਲ ਕਰ ਰਹੀ ਹੈ।

Facebook Comments
Facebook Comment