• 3:17 am
Go Back

ਚੰਡੀਗੜ੍ਹ: ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਸ.ਚਰਨਜੀਤ ਸਿੰਘ ਚੰਨੀ ਨੇ ਅੱਜ ਆਪਣੇ ਦਫਤਰ ਵਿਖੇ ਤਕਨੀਕੀ ਸਿੱਖਿਆ ਵਿਭਾਗ ਵਿਚ ਨਵੇਂ ਭਰਤੀ ਸਿਵਲ ਇੰਜਨੀਅਰਇੰਗ ਦੇ ਲੈਕਚਰਾਰਾਂ ਨੂੰ ਵੱਖ ਵੱਖ ਬਹੁ ਤਕਨੀਕੀ ਕਾਲਜ਼ਾ ਵਿਚ ਸਟੇਸ਼ਨ ਜਾਰੀ ਕੀਤੇ। ਜਿਕਰਯੋਗ ਹੈ ਕਿ ਤਕਨੀਕੀ ਸਿੱਖਿਆ ਵਿਭਾਗ ਵਿਚ ਸਿਵਲ ਇੰਜਨੀਅਰਇੰਗ ਦੇ 20 ਨਵੇਂ ਲੈਕਰਾਰਾਂ ਦੀ ਨਿਯੁਕਤੀ ਹੋਈ ਹੈ, ਜਿੰਨਾਂ ਨੂੰ ਸਟੇਸ਼ਨ ਅਲਾਟ ਕਰਨ ਲਈ ਅੱਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਵਲੋਂ ਨਿੱਜੀ ਤੌਰ ‘ਤੇ ਪਾਰਦਰਸ਼ੀ ਢੰਗ ਨਾਲ ਸਟੇਸ਼ਨ ਅਲਾਟ ਕਰਨ ਲਈ ਆਪਣੇ ਦਫਤਰ ਵਿਚ ਬੁਲਾਇਆ ਸੀ। ਤਕਨੀਕੀ ਸਿੱਖਿਆ ਮੰਤਰੀ ਸ. ਚੰਨੀ ਨੇ ਪਹਿਲਾਂ ਨਵੇਂ ਭਰਤੀ ਸਾਰੇ ਲੈਕਚਰਾਰਾਂ ਨਾਲ ਸਾਂਝੇ ਤੌਰ ‘ਤੇ ਮੀਟਿੰਗ ਕੀਤੀ ਅਤੇ ਖਾਲੀ ਪਈਆਂ ਥਾਵਾਂ ‘ਤੇ ਪਸੰਦ ਦਾ ਸਟੇਸ਼ਨ ਲੈਣ ਲਈ ਪਹਿਲ ਦੇਣ ਲਈ ਕਿਹਾ। ਇਸ ਉਪਰੰਤ ਸਭ ਦੀ ਮੌਜੂਦਗੀ ਵਿਚ ਵਿਭਾਗ ਵਿਚ ਜਿੰਨਾਂ ਥਾਵਾਂ ‘ਤੇ ਸਿਵਲ ਲੈਕਚਰਾਰਾਂ ਦੀਆਂ ਪੋਸਟਾਂ ਖਾਲੀ ਸਨ, ਉਨ੍ਹਾਂ ਉੱਪਰ ਨਵੇਂ ਲੈਕਚਰਾਰਾਂ ਨੂੰ ਨੇੜੇ ਤੋਂ ਨੇੜੇ ਅਡਜਸਟ ਕੀਤਾ ਗਿਆ।
ਇਸ ਮੌਕੇ ਨਵੇਂ ਭਰਤੀ ਲੈਕਚਰਾਰਾਂ ਨੂੰ ਵਧਾਈ ਦਿੰਦਿਆ ਤਕਨੀਕੀ ਸਿੱਖਿਆ ਮੰਤਰੀ ਨੇ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਨਵੇਂ ਭਰਤੀ ਲੈਕਚਰਾਰਾਂ ਨੂੰ ਚਾਹੀਦਾ ਹੈ ਕਿ ਉਹ ਸਰਕਾਰੀ ਬਹੁ ਤਕਨੀਕੀ ਕਾਲਜਾਂ ਵਿਚ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਨਿੱਜੀ ਤੌਰ ‘ਤੇ ਅਪਣਾ ਕੇ ਉਨ੍ਹਾਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਵਾ ਕੇ ਸਰਕਾਰੀ ਸੰਸਥਵਾਂ ਦਾ ਨਾਮ ਉੱਚਾ ਕਰਨ ਵਿਚ ਆਪਣਾ ਅਹਿਮ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਲੋਕਾਂ ਦਾ ਸਰਕਾਰੀ ਵਿਦਿਅਕ ਸੰਸਥਾਵਾਂ ਵਿਚ ਭਰੋਸਾ ਵਧੇਗਾ ਉੱਥੇ ਵਿਦਿਆਰਥੀਆਂ ਨੂੰ ਵੀ ਬਹੁਤ ਘੱਟ ਖਰਚੇ ‘ਤੇ ਮਿਆਰੀ ਤਕਨੀਕੀ ਸਿੱਖਿਆ ਹਾਸਲ ਕਰਨ ਦਾ ਲਾਭ ਉਠਾ ਸਕਣਗੇ।

Facebook Comments
Facebook Comment