• 7:33 am
Go Back

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਰੂਸੀ ਵਲਾਦਿਮੀਰ ਪੁਤਿਨ ਦੇ ਵਿਚਕਾਰ ਵਾਸ਼ਿੰਗਟਨ ‘ਚ ਮੁਲਾਕਾਤ ਜਲਦੀ ਹੋਣ ਦੀ ਸੰਭਾਵਨਾ ਹੈ। ਟਰੰਪ ਦਾ ਕਹਿਣਾ ਹੈ ਕਿ ਪੁਤਿਨ ਦੇ ਵਾਸ਼ਿੰਗਟਨ ਆਉਣ ਨੂੰ ਲੈ ਕੇ ਗੱਲਬਾਤ ਦਾ ਦੌਰ ਜਾਰੀ ਹੈ। ਵ੍ਹਾਈਟ ਹਾਊਸ ਦੀ ਬੁਲਾਰਾ ਸਾਰਾ ਸੈਂਡਰਸ ਨੇ ਟਵੀਟ ਕੀਤਾ ਹੈ ਕਿ ਦੋਹਾਂ ਨੇਤਾਵਾਂ
ਇਸ ਹਫਤੇ ਪੁਤਿਨ ਦੇ ਨਾਲ ਬੈਠਕ ਦੇ ਬਾਅਦ ਪੱਤਰਕਾਰ ਸੰਮੇਲਨ ਵਿਚ ਦਿੱਤੇ ਬਿਆਨਾਂ ਨੂੰ ਲੈ ਕੇ ਟਰੰਪ ਨੂੰ ਵਿਰੋਧੀ ਧਿਰ ਦੇ ਨਾਲ-ਨਾਲ ਆਪਣੀ ਪਾਰਟੀ ਅਤੇ ਸਮਰਥਕਾਂ ਦੀਆਂ ਆਲੋਚਨਾਵਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਟਰੰਪ ਦੀ ਪਾਰਟੀ ਅਤੇ ਵਿਰੋਧੀ ਧਿਰ ਦੋਹਾਂ ਨੂੰ ਹੀ ਲੱਗਦਾ ਹੈ ਕਿ ਪੁਤਿਨ ਨਾਲ ਗੱਲਬਾਤ ਦੌਰਾਨ ਟਰੰਪ ਨੇ ਸਾਲ 2016 ਦੀ ਰਾਸ਼ਟਰਪਤੀ ਚੋਣ ਵਿਚ ਰੂਸੀ ਦਖਲ ਅੰਦਾਜ਼ੀ ਦੀ ਗੱਲ ਅਤੇ ਇਸ ਸੰਬੰਧ ਵਿਚ ਅਮਰੀਕੀ ਖੁਫੀਆ ਏਜੰਸੀਆਂ ਦੇ ਮੁਲਾਂਕਣ ਵੱਲ ਧਿਆਨ ਨਹੀਂ ਦਿੱਤਾ। ਦੋਸ਼ਾਂ ਦੇ ਬਾਅਦ ਟਰੰਪ ਅਤੇ ਵ੍ਹਾਈਟ ਹਾਊਸ ਵੱਲੋਂ ਦਿੱਤੇ ਗਏ ਸਪੱਸ਼ਟੀਕਰਨ ਨੇ ਅਜੀਬੋ-ਗਰੀਬ ਹਾਲਾਤ ਪੈਦਾ ਕਰ ਦਿੱਤੇ ਹਨ।

Facebook Comments
Facebook Comment