• 6:54 pm
Go Back

ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਇਹ ਵੀਡੀਓ ਜਿਸ ਤੋਂ ਬਾਅਦ ਸਿੱਖ ਸੰਗਤਾਂ ਵਲੋਂ ਇਸ ਦਾ ਕਾਫੀ ਵਿਰੋਧ ਵੀ ਕੀਤਾ ਜਾ ਰਿਹਾ। ਜਿਸ ਦੌਰਾਨ ਕੁਝ ਸਿੱਖ ਜਥੇਬੰਦੀਆਂ ਇਸ ਵਿਅਕਤੀ ਦੇ ਘਰ ਤੱਕ ਪਹੁੰਚ ਕਰ ਚੁੱਕੀਆਂ ਸਨ ਪਰ ਇਹ ਪਿਛਲੇ ਕਾਫੀ ਸਮੇਂ ਤੋਂ ਆਪਣੇ ਘਰ ਨਹੀਂ ਰਹਿ ਰਿਹਾ ਹੈ। ਗੁਰੂ ਗੋਬਿੰਦ ਸਿੰਘ ਜੀ ਨਾਲ ਡੇਰਾ ਮੁਖੀ ਰਾਮ ਰਹੀਮ ਦੀ ਤੁਲਣਾ ਕਰ ਰਹੇ ਇਸ ਵਿਅਕਤੀ ਨੂੰ ਥਾਂ ਥਾਂ ਤੇ ਲੱਭਿਆ ਜਾ ਰਿਹਾ ਪਰ ਅੱਜ ਸੰਗਰੂਰ ਚ ਵੀ ਕੁਝ ਜਥੇਬੰਦੀਆਂ ਵਲੋਂ ਇਸ ਡੇਰਾ ਪ੍ਰੇਮੀ ਦਾ ਵਿਰੋਧ ਕੀਤਾ ਗਿਆ ਤੇ ਐਸਐਸਪੀ ਸੰਗਰੂਰ ਕੋਲ ਉਸ ਵਿਅਕਤੀ ਦੀ ਗ੍ਰਿਫਤਾਰੀ ਦੀ ਮੰਗ ਕੀਤੀ।

ਐਸਐਸਪੀ ਵਲੋਂ ਉਕਤ ਵਿਅਕਤੀ ਨੂੰ ਜਲਦ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਇਲਾਵਾ ਅਕਾਲ ਤਖਤ ਸਾਹਿਬ ਵਲੋਂ ਵੀ ਇਸ ਵਿਅਕਤੀ ਤੇ ਜਲਦ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ।

Facebook Comments
Facebook Comment