• 3:30 pm
Go Back

ਵਾਸ਼ਿੰਗਟਨ: ਅਮਰੀਕਾ ਦੇ ਐੱਫ.ਡੀ.ਏ. ਵੱਲੋਂ ਡੇਂਗੂ ਦੇ ਪਹਿਲੇ ਟੀਕੇ ‘ਡੇਂਗਵਾਕਸੀਆ’ ਦੀ ਵਰਤੋਂ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਇਸ ਦੇ ਨਾਲ ਹੀ ਇਸ ‘ਤੇ ਮਹੱਤਵਪੂਰਣ ਪਾਬੰਦੀਆਂ ਵੀ ਲਗਾ ਦਿੱਤੀਆਂ। ਇਸ ਦੀ ਵਜ੍ਹਾ ਟੀਕੇ ਕਾਰਨ ਕੁਝ ਲੋਕ ਗੰਭੀਰ ਬੀਮਾਰੀ ਦੀ ਚਪੇਟ ਵਿਚ ਆ ਸਕਦੇ ਹਨ। ਇਸ ਟੀਕੇ ਨੂੰ ਮਨਜ਼ੂਰੀ ਦਿੰਦੇ ਹੋਏ ਏਜੰਸੀ ਨੇ ਗੰਭੀਰ ਜਨਤਕ ਸਿਹਤ ਨੂੰ ਸਵੀਕਾਰ ਕੀਤਾ ਜਿਸ ਨਾਲ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਲਾਭ ਹੋਵੇਗਾ।

ਸਰਕਾਰ ਦੇ ਇਸ ਫੈਸਲੇ ਨਾਲ ਉਸ ਉਤਪਾਦ ਨੂੰ ਮਦਦ ਮਿਲੀ ਹੈ ਜਿਸ ਨੂੰ ਸੰਭਾਵਿਤ ਖਤਰਿਆਂ ਕਾਰਨ ਰੋਕ ਦਿੱਤਾ ਗਿਆ ਸੀ। ਡਿਊਕ-ਐੱਨ.ਯੂ.ਐੱਸ. ਮੈਡੀਕਲ ਸਕੂਲ ਦੇ ਡੁਆਨ ਗਬਲਰ ਨੇ ਕਿਹਾ, ਇਹ ਫੈਸਲਾ ਦੁਨੀਆ ਨੂੰ ਦੱਸੇਗਾ ਕਿ ਜੇਕਰ ਟੀਕੇ ਦੀ ਵਰਤੋਂ ਸਹੀ ਤਰੀਕੇ ਨਾਲ ਕੀਤੀ ਜਾਵੇ ਤਾਂ ਇਹ ਅਸਰਦਾਰ ਹੋ ਸਕਦਾ ਹੈ।

ਗਬਲਰ ਵੀ ਉਨ੍ਹਾਂ ਖੋਜੀਆਂ ਵਿਚੋਂ ਇਕ ਹਨ ਜਿਨ੍ਹਾਂ ਨੇ ਟਕੇਡਾ ਦੇ ਡੇਂਗੂ ਟੀਕੇ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਅਤੀਤ ਵਿਚ ਸਨੋਫੀ ਨੂੰ ਵੀ ਸਲਾਹ ਦਿੱਤੀ ਸੀ, ਜਿਸ ਨੇ ਡੇਂਗਵਾਕਸੀਆ ਦਾ ਨਿਰਮਾਣ ਕੀਤਾ ਹੈ। ਸਨੋਫੀ 2015 ਤੋਂ ਡੇਂਗਵਾਕਸੀਆ ਵੇਚ ਰਿਹਾ ਹੈ। ਇਸ ਟੀਕੇ ਨੂੰ 2017 ਵਿਚ ਉਦੋਂ ਝਟਕਾ ਲੱਗਾ ਜਦੋਂ ਫਿਲੀਪੀਨ ਨੇ ਇਸ ਨੂੰ ਸਕੂਲੀ ਵਿਦਿਆਰਥੀਆਂ ਵਿਚ ਵੰਡ ਦਿੱਤਾ ਸੀ ਪਰ ਇਸ ਦੀ ਵਰਤੋਂ ‘ਤੇ ਰੋਕ ਲਗਾ ਦਿੱਤੀ ਗਈ ਅਤੇ ਸਨੋਫੀ ਦੇ ਲਾਈਸੈਂਸ ਨੂੰ ਰੱਦ ਕਰ ਦਿੱਤਾ ਗਿਆ। ਇਹ ਫੈਸਲਾ ਉਦੋਂ ਲਿਆ ਗਿਆ ਜਦੋਂ ਸਨੋਫੀ ਨੇ ਦੱਸਿਆ ਕਿ ਦੁਰਲੱਭ ਮਾਮਲਿਆਂ ਵਿਚ ਜੇਕਰ ਉਨ੍ਹਾਂ ਲੋਕਾਂ ਨੂੰ ਟੀਕੇ ਲਗਾਏੇ ਜਾਂਦੇ ਹਨ ਜਿਨ੍ਹਾਂ ਨੂੰ ਕਦੇ ਡੇਂਗੂ ਨਹੀਂ ਹੋਇਆ ਅਤੇ ਜੇਕਰ ਉਹ ਬਾਅਦ ਵਿਚ ਇਸ ਨਾਲ ਇਨਫੈਕਟਿਡ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਗੰਭੀਰ ਬੀਮਾਰੀ ਹੋ ਸਕਦੀ ਹੈ।

 

Facebook Comments
Facebook Comment