• 8:37 am
Go Back

ਪਟਿਆਲਾ: ਪੰਜਾਬ ਵਿੱਚ ਸਰਕਾਰੀ ਹਸਪਤਾਲਾਂ ਦੀ ਹਾਲਤ ਦਿਨ ਬਦਿਨ ਬਹੁਤ ਮਾੜੀ ਹੁੰਦੀ ਜਾ ਰਹੀ ਹੈ । ਜਿਸ ਦਾ ਪਤਾ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਆਏ ਇਕ ਅਜਿਹੇ ਮਾਮਲੇ ਦੇਖਣ ਨੂੰ ਦੇਖਣ ਤੋਂ ਮਿਲਿਆ, ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ। ਹੋਇਆ ਇੰਝ ਕਿ ਰਾਜਪੁਰਾ ਤੋਂ ਇਕ ਪਰਵਾਸੀ ਮਹਿਲਾ ਓਨਾਲੀ (28) ਦੀ ਮੰਗਲਵਾਰ ਸ਼ਾਮ 6 ਵਜੇ ਦੇ ਕਰੀਬ ਰਾਜਿੰਦਰਾ ਹਸਪਤਾਲ ਵਿੱਚ ਨਾਰਮਲ ਡਿਲਿਵਰੀ ਹੋਈ । ਦੋਸ਼ ਹੈ ਕਿ ਲੇਬਰ ਰੂਮ ਵਿਚ ਲੱਗੇ ਬੈੱਡ ਖਾਲ੍ਹੀ ਨਾ ਹੋਣ ਕਾਰਨ ਉਸ ਨੂੰ ਡਿਲਿਵਰੀ ਦੇ ਤੁਰੰਤ ਬਾਅਦ ਰਾਤ ਕਰੀਬ 8 ਵਜ ਕੇ 30 ਮਿੰਟ ‘ਤੇ ਬੱਚੇ ਸਮੇਤ ਵਾਰਡ ਤੋਂ ਬਾਹਰ ਕਰ ਦਿੱਤਾ ਗਿਆ।
ਔਰਤ ਰਾਜਪੁਰਾ ਤੋਂ ਸੀ, ਇਸ ਲਈ ਰਾਤ ਨੂੰ ਘਰ ਵੀ ਨਹੀਂ ਸੀ ਜਾ ਸਕਦੀ । ਮਜਬੂਰਨ ਔਰਤ ਨੂੰ ਆਪਣੇ ਨਵੇਂ ਜੰਮੇ ਬੱਚੇ ਸਮੇਤ ਰਾਤ ਭਰ ਲੇਬਰ ਰੂਮ ਦੇ ਬਾਹਰ ਬਾਹਰ ਬਰਾਂਡੇ ‘ਚ ਈ ਬੈਠਣਾ ਪਿਆ। ਸਵੇਰੇ 9 ਵਜੇ ਮਰੀਜ ਨਾਲ ਆਏ ਇਕ ਸਮਾਜ ਸੇਵੀ ਨੇ ਜਦੋਂ ਇਸ ਔਰਤ ਨੂੰ ਨਵਜੰਮੇ ਬੱਚੇ ਨਾਲ ਇਸ ਹਾਲਤ ਵਿਚ ਬਰਾਂਡੇ ਵਿਚ ਬੈਠੇ ਦੇਖਿਆ ਤਾਂ ਉਨ੍ਹਾਂ ਨੇ ਇਸ ਦੀ ਜਾਣਕਾਰੀ ਤੁਰੰਤ ਮੀਡੀਆ ਨੂੰ ਦਿੱਤੀ, ਜਿਸ ਤੋਂ ਬਾਅਦ ਮੀਡੀਆ ਕਰਮੀ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਨੂੰ ਦੇਖ ਕੇ ਹਸਪਤਾਲ ਪ੍ਰਸ਼ਾਸਨ ਹਰਕਤ ਵਿਚ ਆਇਆ ਅਤੇ ਉਨ੍ਹਾਂ ਤੁਰੰਤ ਔਰਤ ਤੇ ਨਵਜੰਮੇ ਬੱਚੇ ਨੂੰ ਲੇਬਰ ਵਾਰਡ ਵਿਚ ਲਿਜਾ ਕੇ ਬੈੱਡ ਦੇ ਦਿੱਤਾ।

Facebook Comments
Facebook Comment